Facebook ਕੰਪਨੀ ਹੁਣ Meta ਹੈ। ਅਸੀਂ 4 ਜਨਵਰੀ 2022 ਤੋਂ ਨਵਾਂ ਨਾਂ ਦਰਸਾਉਣ ਲਈ ਆਪਣੀਆਂ ਵਰਤੋਂ ਦੀਆਂ ਸ਼ਰਤਾਂ, ਡੇਟਾ ਨੀਤੀ ਅਤੇ ਕੂਕੀਜ਼ ਨੀਤੀ ਨੂੰ ਅੱਪਡੇਟ ਕੀਤਾ ਹੈ। ਭਾਵੇਂ ਸਾਡੀ ਕੰਪਨੀ ਦਾ ਨਾਂ ਬਦਲ ਗਿਆ ਹੈ, ਪਰ ਅਸੀਂ ਉਹਨਾਂ ਸਮਾਨ ਉਤਪਾਦਾਂ ਦੀ ਪੇਸ਼ਕਸ਼ ਕਰਨਾ ਜਾਰੀ ਰੱਖ ਰਹੇ ਹਾਂ, ਜਿਨ੍ਹਾਂ ਵਿੱਚ Meta ਵੱਲੋਂ Facebook ਐਪ ਸ਼ਾਮਲ ਹੈ। ਸਾਡੀ ਡੇਟਾ ਨੀਤੀ ਅਤੇ ਸੇਵਾ ਦੀਆਂ ਸ਼ਰਤਾਂ ਲਾਗੂ ਰਹਿਣਗੀਆਂ, ਅਤੇ ਇਸ ਨਾਂ ਦੀ ਤਬਦੀਲੀ ਨਾਲ ਸਾਡੇ ਵੱਲੋਂ ਡੇਟਾ ਨੂੰ ਵਰਤਣ ਜਾਂ ਸਾਂਝਾ ਕਰਨ ਦੇ ਤਰੀਕੇ 'ਤੇ ਕੋਈ ਅਸਰ ਨਹੀਂ ਪੈਂਦਾ ਹੈ। Meta ਅਤੇ ਮੈਟਾਵਰਸ ਲਈ ਸਾਡੇ ਵਿਜ਼ਨ ਬਾਰੇ ਹੋਰ ਜਾਣੋ।
ਸੇਵਾ ਦੀਆਂ ਸ਼ਰਤਾਂ
Meta ਅਜਿਹੀਆਂ ਤਕਨੀਕਾਂ ਅਤੇ ਸੇਵਾਵਾਂ ਨੂੰ ਬਣਾਉਂਦਾ ਹੈ ਜੋ ਲੋਕਾਂ ਨੂੰ ਇੱਕ ਦੂਜੇ ਨਾਲ ਕਨੈਕਟ ਕਰਨ, ਭਾਈਚਾਰੇ ਬਣਾਉਣ ਅਤੇ ਵਪਾਰ ਵਧਾਉਣ ਵਿੱਚ ਸਮਰੱਥ ਕਰਦੀਆਂ ਹਨ। ਇਹ ਸ਼ਰਤਾਂ ਤੁਹਾਡੀ Facebook, Messenger ਅਤੇ ਸਾਡੇ ਵੱਲੋਂ ਪੇਸ਼ਕਸ਼ ਕੀਤੇ ਹੋਰ ਜਾਂਦੇ ਹੋਰ ਉਤਪਾਦਾਂ, ਵਿਸ਼ੇਸ਼ਤਾਵਾਂ, ਐਪਾਂ, ਸੇਵਾਵਾਂ, ਤਕਨਾਲੋਜੀਆਂ ਅਤੇ ਸਾਫ਼ਟਵੇਅਰ ਦੀ ਵਰਤੋਂ ਨੂੰ ਨਿਯੰਤਰਿਤ ਕਰਦੀਆਂ ਹਨ (Meta ਦੇ ਉਤਪਾਦ ਜਾਂ ਉਤਪਾਦ), ਸਿਵਾਏ ਇਸ ਤੋਂ ਜਿੱਥੇ ਅਸੀਂ ਸਪੱਸ਼ਟ ਤੌਰ 'ਤੇ ਇਹ ਬਿਆਨ ਕਰਦੇ ਹਾਂ ਕਿ ਵੱਖਰੀਆਂ ਸ਼ਰਤਾਂ (ਅਤੇ ਇਹ ਨਹੀਂ) ਲਾਗੂ ਹੁੰਦੀਆਂ ਹਨ। ਤੁਹਾਨੂੰ ਇਹ ਉਤਪਾਦ Meta Platforms, Inc. ਵੱਲੋਂ ਪ੍ਰਦਾਨ ਕੀਤੇ ਜਾਂਦੇ ਹਨ।
ਅਸੀਂ Facebook ਜਾਂ ਇਨ੍ਹਾਂ ਸ਼ਰਤਾਂ ਦੇ ਅਧੀਨ ਹੋਰ ਉਤਪਾਦਾਂ ਜਾਂ ਸੇਵਾਵਾਂ ਦੀ ਵਰਤੋਂ ਕਰਨ ਲਈ ਤੁਹਾਡੇ ਤੋਂ ਖਰਚਾ ਨਹੀਂ ਲੈਂਦੇ, ਜਦੋਂ ਤੱਕ ਅਸੀਂ ਇਸ ਬਾਰੇ ਦੱਸਦੇ ਨਹੀਂ। ਇਸ ਦੀ ਬਜਾਏ, ਵਪਾਰ ਅਤੇ ਸੰਸਥਾਵਾਂ ਅਤੇ ਦੂਜੇ ਲੋਕ ਆਪਣੇ ਉਤਪਾਦਾਂ ਅਤੇ ਸੇਵਾਵਾਂ ਸੰਬੰਧੀ ਤੁਹਾਨੂੰ ਇਸ਼ਤਿਹਾਰ ਦਿਖਾਉਣ ਲਈ ਸਾਨੂੰ ਭੁਗਤਾਨ ਕਰਦੇ ਹਨ। ਉਤਪਾਦਾਂ ਦੀ ਵਰਤੋਂ ਕਰਕੇ, ਤੁਸੀਂ ਸਵੀਕਾਰ ਕਰਦੇ ਹੋ ਕਿ ਅਸੀਂ ਤੁਹਾਨੂੰ ਅਜਿਹੇ ਇਸ਼ਤਿਹਾਰ ਦਿਖਾ ਸਕਦੇ ਹਾਂ ਜੋ ਸਾਨੂੰ ਤੁਹਾਡੇ ਅਤੇ ਤੁਹਾਡੀਆਂ ਦਿਲਚਸਪੀਆਂ ਨਾਲ ਸੰਬੰਧਿਤ ਲੱਗ ਸਕਦੇ ਹਨ। ਅਸੀਂ ਇਹ ਨਿਰਧਾਰਤ ਕਰਨ ਲਈ ਕਿ ਤੁਹਾਨੂੰ ਕਿਹੜੇ ਵਿਅਕਤੀਗਤ ਬਣਾਏ ਇਸ਼ਤਿਹਾਰ ਦਿਖਾਏ ਜਾਣੇ ਚਾਹੀਦੇ ਹਨ ਤੁਹਾਡੇ ਵਿਅਕਤੀਗਤ ਡੇਟਾ ਦੀ ਵਰਤੋਂ ਕਰਦੇ ਹਾਂ।
ਅਸੀਂ ਉਦੋਂ ਤੱਕ ਤੁਹਾਡਾ ਵਿਅਕਤੀਗਤ ਡੇਟਾ ਇਸ਼ਤਿਹਾਰਸਾਜਾਂ ਨੂੰ ਨਹੀਂ ਵੇਚਦੇ ਅਤੇ ਅਸੀਂ ਇਸ਼ਤਿਹਾਰਾਸਾਜਾਂ ਨਾਲ ਅਜਿਹੀ ਜਾਣਕਾਰੀ ਨੂੰ ਸਾਂਝਾ ਨਹੀਂ ਕਰਦੇ ਜਿਸ ਨਾਲ ਤੁਹਾਡੀ ਸਿੱਧੇ ਤੌਰ 'ਤੇ ਪਛਾਣ ਹੁੰਦੀ ਹੋਵੇ (ਜਿਵੇਂ ਕਿ ਤੁਹਾਡਾ ਨਾਂ, ਈਮੇਲ ਪਤਾ ਜਾਂ ਹੋਰ ਸੰਪਰਕ ਜਾਣਕਾਰੀ), ਜਦੋਂ ਤੱਕ ਤੁਸੀਂ ਸਾਨੂੰ ਖਾਸ ਇਜਾਜ਼ਤ ਨਹੀਂ ਦਿੰਦੇ। ਇਸ ਦੀ ਬਜਾਏ, ਇਸ਼ਤਿਹਾਰਸਾਜ ਸਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸ ਸਕਦੇ ਹਨ ਕਿ ਉਹ ਕਿਹੇ ਜਿਹੇ ਦਰਸ਼ਕਾਂ ਨੂੰ ਆਪਣੇ ਇਸ਼ਤਿਹਾਰ ਦਿਖਾਉਣਾ ਚਾਹੁੰਦੇ ਹਨ ਅਤੇ ਅਸੀਂ ਉਹ ਇਸ਼ਤਿਹਾਰ ਅਜਿਹੇ ਲੋਕਾਂ ਨੂੰ ਦਿਖਾਉਂਦੇ ਹਾਂ ਜਿਨ੍ਹਾਂ ਨੂੰ ਸ਼ਾਇਦ ਦਿਲਚਸਪੀ ਹੋਵੇ। ਅਸੀਂ ਇਸ਼ਤਿਹਾਰਸਾਜਾਂ ਨੂੰ ਉਨ੍ਹਾਂ ਦੇ ਇਸ਼ਤਿਹਾਰਾਂ ਦੀ ਕਾਰਗੁਜ਼ਾਰੀ ਦੇ ਬਾਰੇ ਰਿਪੋਰਟਾਂ ਪ੍ਰਦਾਨ ਕਰਦੇ ਹਾਂ ਜਿਨ੍ਹਾਂ ਨਾਲ ਉਨ੍ਹਾਂ ਨੂੰ ਇਹ ਗੱਲ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਲੋਕ ਉਨ੍ਹਾਂ ਦੀ ਸਮੱਗਰੀ ਨਾਲ ਕਿਵੇਂ ਇੰਟਰੈਕਟ ਕਰ ਰਹੇ ਹਨ। Meta ਦੇ ਉਤਪਾਦਾਂ 'ਤੇ ਇਹਨਾਂ ਸ਼ਰਤਾਂ ਅਧੀਨ ਵਿਅਕਤੀਗਤ ਬਣਾਏ ਇਸ਼ਤਿਹਾਰ ਦੇ ਕੰਮ ਕਰਨ ਦੇ ਤਰੀਕੇ ਬਾਰੇ ਜਾਣਨ ਲਈ ਹੇਠਾਂ ਸੈਕਸ਼ਨ 2 ਦੇਖੋ।
ਸਾਡੀ ਗੋਪਨੀਯਤਾ ਨੀਤੀ ਦੱਸਦੀ ਹੈ ਕਿ ਅਸੀਂ ਤੁਹਾਡੇ ਵੱਲੋਂ ਦੇਖੇ ਜਾਂਦੇ ਇਸ਼ਤਿਹਾਰਾਂ ਵਿੱਚੋਂ ਕੁਝ ਨੂੰ ਨਿਰਧਾਰਤ ਕਰਨ ਲਈ ਤੁਹਾਡੇ ਵਿਅਕਤੀਗਤ ਡੇਟਾ ਨੂੰ ਕਿਵੇਂ ਇਕੱਤਰ ਕਰਦੇ ਅਤੇ ਵਰਤਦੇ ਹਾਂ ਅਤੇ ਹੇਠਾਂ ਦੱਸੀਆਂ ਹੋਰ ਸਾਰੀਆਂ ਸੇਵਾਵਾਂ ਨੂੰ ਕਿਵੇਂ ਪ੍ਰਦਾਨ ਕਰਦੇ ਹਾਂ। ਸਾਡੇ ਵੱਲੋਂ ਤੁਹਾਡੇ ਡੇਟਾ ਨੂੰ ਵਰਤਣ ਸੰਬੰਧੀ ਗੋਪਨੀਯਤਾ ਚੋਣਾਂ ਦੀ ਕਿਸੇ ਵੀ ਸਮੇਂ ਸਮੀਖਿਆ ਕਰਨ ਲਈ ਤੁਸੀਂ ਆਪਣੇ ਪ੍ਰਸੰਗਿਕ Meta ਦੇ ਉਤਪਾਦ ਦੀਆਂ ਸੈਟਿੰਗਾਂ ਪੇਜਾਂ 'ਤੇ ਵੀ ਜਾ ਸਕਦੇ ਹੋ।
1. ਸਾਡੇ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ
ਸਾਡਾ ਮਿਸ਼ਨ ਲੋਕਾਂ ਨੂੰ ਭਾਈਚਾਰਾ ਬਣਾਉਣ ਦੀ ਤਾਕਤ ਦੇਣਾ ਅਤੇ ਦੁਨੀਆ ਨੂੰ ਹੋਰ ਵੀ ਕਰੀਬ ਲਿਆਉਣਾ ਹੈ। ਇਸ ਮਿਸ਼ਨ ਨੂੰ ਅੱਗੇ ਵਧਾਉਣ ਲਈ, ਅਸੀਂ ਤੁਹਾਨੂੰ ਹੇਠਾਂ ਦੱਸੇ ਗਏ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਦੇ ਹਾਂ:ਤੁਹਾਡੇ ਲਈ ਇੱਕ ਵਿਅਕਤੀਗਤ ਅਨੁਭਵ ਪ੍ਰਦਾਨ ਕਰਨਾ:
Facebook 'ਤੇ ਤੁਹਾਡਾ ਅਨੁਭਵ ਕਿਸੇ ਵੀ ਹੋਰ ਵਿਅਕਤੀ ਦੇ ਉਲਟ ਹੈ: ਪੋਸਟਾਂ, ਸਟੋਰੀਆਂ, ਇਵੈਂਟਾਂ, ਇਸ਼ਤਿਹਾਰਾਂ ਅਤੇ Facebook ਨਿਊਜ਼ ਫ਼ੀਡ ਵਿੱਚ ਦੇੇਖੀ ਗਈ ਹੋਰ ਸਮੱਗਰੀ ਤੋਂ ਲੈ ਕੇ ਸਾਡੇ ਵੀਡੀਓ ਪਲੇਟਫ਼ਾਰਮ ਅਤੇ ਤੁਹਾਡੇ ਵੱਲੋਂ ਫਾਲੋ ਕੀਤੇ Facebook ਪੇਜਾਂ 'ਤੇ ਸਾਡੇ ਵੀਡੀਓ ਪਲੇਟਫ਼ਾਰਮ ਵਿੱਚ ਦੇਖੀ ਹੋਰ ਸਮੱਗਰੀ ਅਤੇ ਤੁਹਾਡੇ ਵੱਲੋਂ ਵਰਤੇ ਜਾ ਸਕਣ ਵਾਲੇ ਹੋਰ ਫ਼ੀਚਰਾਂ ਤੱਕ, ਜਿਵੇਂ ਕਿ Facebook Marketplace ਅਤੇ ਖੋਜ। ਉਦਾਹਰਨ ਲਈ, ਅਸੀਂ ਤੁਹਾਡੇ ਦੁਆਰਾ ਬਣਾਏ ਗਏ ਕਨੈਕਸ਼ਨ, ਚੋਣਾਂ ਅਤੇ ਸੈਟਿੰਗ ਜੋ ਤੁਸੀਂ ਚੁਣਦੇ ਹੋ, ਸਾਡੇ ਉਤਪਾਦਾਂ 'ਤੇ ਅਤੇ ਉਹਨਾਂ ਤੋਂ ਬਾਹਰ ਕੀ ਸਾਂਝਾ ਕਰਦੇ ਹੋ ਅਤੇ ਕੀ ਕਰਦੇ ਹੋ, ਅਸੀ ਇਸ ਸਭ ਬਾਰੇ ਡੇਟਾ ਦੀ ਵਰਤੋਂ ਕਰਦੇ ਹਾਂ - ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਲਈ। ਤੁਹਾਨੂੰ ਉਨ੍ਹਾਂ ਲੋਕਾਂ ਅਤੇ ਸੰਸਥਾਵਾਂ ਨਾਲ ਕਨੈਕਟ ਕਰਨਾ, ਜੋ ਤੁਹਾਡੇ ਲਈ ਮਹੱਤਵਪੂਰਨ ਹਨ:
ਅਸੀਂ ਤੁਹਾਡੇ ਵੱਲੋਂ ਵਰਤੇ ਜਾਂਦੇ Meta ਦੇ ਉਤਪਾਦਾਂ ਵਿੱਚ ਤੁਹਾਡੇ ਲਈ ਮਹੱਤਵਪੂਰਨ ਲੋਕਾਂ, ਗਰੁੱਪਾਂ, ਵਪਾਰਾਂ, ਸੰਸਥਾਵਾਂ ਅਤੇ ਹੋਰ ਵਿਅਕਤੀਆਂ ਨੂੰ ਲੱਭਣ ਅਤੇ ਉਨ੍ਹਾਂ ਨਾਲ ਕਨੈਕਟ ਕਰਨ ਵਿੱਚ ਮਦਦ ਕਰਦੇ ਹਾਂ। ਅਸੀਂ ਤੁਹਾਨੂੰ ਅਤੇ ਹੋਰਾਂ ਨੂੰ ਸੁਝਾਅ ਦੇਣ ਲਈ ਡੇਟਾ ਦੀ ਵਰਤੋਂ ਕਰਦੇ ਹਾਂ - ਉਦਾਹਰਨ ਲਈ, ਸ਼ਾਮਲ ਹੋਣ ਲਈ ਗਰੁੱਪ, ਸ਼ਾਮਲ ਹੋਣ ਲਈ ਇਵੈਂਟ, ਫਾਲੋ ਕਰਨ ਜਾਂ ਮੈਸੇਜ ਭੇਜਣ ਲਈ Facebook ਪੇਜਾਂ ਜਾਂ, ਦੇਖਣ ਲਈ ਸ਼ੋ ਅਤੇ ਅਜਿਹੇ ਲੋਕ ਜਿਨ੍ਹਾਂ ਨੂੰ ਤੁਸੀਂ ਦੋਸਤ ਬਣਾਉਣਾ ਪਸੰਦ ਕਰ ਸਕਦੇ ਹੋ। ਮਜ਼ਬੂਤ ਸੰਬੰਧ ਬਿਹਤਰ ਭਾਈਚਾਰਿਆਂ ਬਣਾਉਂਦੇ ਹਨ, ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੀਆਂ ਸੇਵਾਵਾਂ ਵਧੇਰੇ ਲਾਭਦਾਇਕ ਹੁੰਦੀਆਂ ਹਨ ਜਦੋਂ ਲੋਕ ਉਨ੍ਹਾਂ ਲੋਕਾਂ, ਗਰੁੱਪਾਂ ਅਤੇ ਸੰਸਥਾਵਾਂ ਨਾਲ ਕਨੈਕਟ ਹੁੰਦੇ ਹਨ ਜੋ ਤੁਹਾਡੇ ਲਈ ਮਹੱਤਵਪੂਰਨ ਹਨ। ਆਪਣੇ ਆਪ ਨੂੰ ਪ੍ਰਗਟਾਉਣ ਅਤੇ ਤੁਹਾਡੇ ਲਈ ਮਹੱਤਵਪੂਰਨ ਗੱਲਾਂ ਬਾਰੇ ਸੰਚਾਰ ਕਰਨ ਲਈ ਤੁਹਾਨੂੰ ਯੋਗ ਬਣਾਉਣਾ:
ਤੁਹਾਡੇ ਲਈ ਜੋ ਮਹੱਤਵਪੂਰਨ ਹੈ, ਇਸ ਬਾਰੇ ਦੋਸਤਾਂ, ਪਰਿਵਾਰ ਅਤੇ ਦੂਜੇ ਲੋਕਾਂ ਨਾਲ ਗੱਲਬਾਤ ਕਰਨ ਲਈ Facebook 'ਤੇ ਖੁਦ ਬਾਰੇ ਦੱਸਣ ਦੇ ਕਈ ਤਰੀਕੇ ਹਨ - ਉਦਾਹਰਨ ਲਈ, ਤੁਹਾਡੇ ਦੁਆਰਾ ਵਰਤੇ ਜਾ ਰਹੇ Meta ਦੇ ਉਤਪਾਦਾਂ ਵਿੱਚ ਸਥਿਤੀ ਦੇ ਅੱਪਡੇਟ, ਫ਼ੋਟੋਆਂ, ਵੀਡੀਓ ਅਤੇ ਸਟੋਰੀਆਂ ਨੂੰ ਸਾਂਝਾ ਕਰਨਾ, ਦੋਸਤ ਜਾਂ ਕਈ ਲੋਕਾਂ ਨੂੰ ਮੈਸੇਜ ਭੇਜਣਾ, ਇਵੈਂਟ ਜਾਂ ਗਰੁੱਪ ਬਣਾਉਣਾ, ਜਾਂ ਦੂਜਿਆਂ ਵੱਲੋਂ ਤੁਹਾਡੀ ਸਮੱਗਰੀ ਨਾਲ ਜੁੜਨ ਦੇ ਤਰੀਕੇ 'ਤੇ ਤੁਹਾਨੂੰ ਇਨਸਾਈਟਾਂ ਦਿਖਾਉਣ ਦੇ ਨਾ-ਨਾਲ ਤੁਹਾਡੀ ਪ੍ਰੋਫ਼ਾਈਲ ਵਿੱਚ ਸਮੱਗਰੀ ਨੂੰ ਸ਼ਾਮਲ ਕਰਨਾ। ਅਸੀਂ Meta ਦੇ ਉਤਪਾਦਾਂ 'ਤੇ ਭਾਵਨਾਤਮਕ ਅਤੇ ਦਿਲਚਸਪ ਸਮੱਗਰੀ ਬਣਾਉਣ ਅਤੇ ਸਾਂਝੇ ਕਰਨ ਲਈ ਲੋਕਾਂ ਵਾਸਤੇ ਤਕਨਾਲੋਜੀ ਦੀ ਵਰਤੋਂ ਕਰਨ ਦੇ ਨਵੇਂ ਤਰੀਕੇ ਜਿਵੇਂ ਕਿ ਵਧੀ ਹੋਈ ਵਾਸਤਵਿਕਤਾ ਅਤੇ 360 ਵੀਡੀਓ, ਵਿਕਸਿਤ ਕੀਤੇ ਹਨ ਅਤੇ ਹੋਰ ਖੋਜ ਜਾਰੀ ਰੱਖਦੇ ਹਾਂ। ਤੁਹਾਡੀ ਦਿਲਚਸਪੀ ਵਾਲੀ ਸਮੱਗਰੀ, ਉਤਪਾਦਾਂ ਅਤੇ ਸੇਵਾਵਾਂ ਦੀ ਖੋਜ ਕਰਨ ਵਿੱਚ ਸਹਾਇਤਾ ਕਰਨਾ:
ਅਸੀਂ ਵਿਅਕਤੀਗਤ ਬਣਾਏ ਇਸ਼ਤਿਹਾਰ, ਪੇਸ਼ਕਸ਼ਾਂ ਅਤੇ ਹੋਰ ਪ੍ਰਯੋਜਿਤ ਜਾਂ ਵਪਾਰ ਸਮੱਗਰੀ ਵੱਲੋਂ ਤੁਹਾਨੂੰ ਉਸ ਸਮੱਗਰੀ, ਉਤਪਾਦਾਂ ਅਤੇ ਸੇਵਾਵਾਂ ਦੀ ਖੋਜ ਕਰਨ ਵਿਚ ਮਦਦ ਕਰਦੇ ਹਾਂ ਜਿਨ੍ਹਾਂ ਦੀ Facebook ਅਤੇ ਹੋਰ Meta ਦੇ ਉਤਪਾਦਾਂ ਦੀ ਵਰਤੋਂ ਕਰਦੇ ਬਹੁਤ ਸਾਰੇ ਵਪਾਰਾਂ ਅਤੇ ਸੰਸਥਾਵਾਂ ਦੁਆਰਾ ਪੇਸ਼ਕਸ਼ ਕੀਤੀ ਜਾਂਦੀ ਹੈ। ਹੇਠਾਂ ਸੈਕਸ਼ਨ 2 ਇਸ ਬਾਰੇ ਹੋਰ ਵਿਸਥਾਰਪੂਰਵਕ ਦੱਸਦਾ ਹੈ। ਸਾਡੀਆਂ ਸੇਵਾਵਾਂ ਦੀ ਸਲਾਮਤੀ, ਸ੍ਰੱਖਿਆ ਅਤੇ ਅਖੰਡਤਾ ਨੂੰ ਪ੍ਰੋਮੋਟ ਕਰਨਾ, ਨੁਕਸਾਨਦੇਹ ਵਿਹਾਰ ਦਾ ਮੁਕਾਬਲਾ ਕਰਨਾ ਅਤੇ ਸਾਡੇ ਭਾਈਚਾਰੇ ਦੇ ਯੂਜ਼ਰਾਂ ਨੂੰ ਸੁਰੱਖਿਅਤ ਰੱਖਣਾ:
ਲੋਕ Meta ਦੇ ਉਤਪਾਦਾਂ 'ਤੇ ਸਿਰਫ਼ ਤਾਂ ਹੀ ਭਾਈਚਾਰਾ ਬਣਾਉਣਗੇ ਜੇਕਰ ਉਹ ਸੁਰੱਖਿਅਤ ਅਤੇ ਮਹਿਫੂਜ਼ ਮਹਿਸੂਸ ਕਰਨਗੇ। ਅਸੀਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਦੀ ਸੁਰੱਖਿਆ (ਉਪਲਬਧਤਾ, ਪ੍ਰਮਾਣਿਕਤਾ, ਅਖੰਡਤਾ ਅਤੇ ਗੁਪਤਤਾ ਸਮੇਤ) ਬਰਕਰਾਰ ਰੱਖਣ ਲਈ ਸਖ਼ਤ ਮਿਹਤਨ ਕਰਦੇ ਹਾਂ। ਅਸੀਂ ਦੁਨੀਆ ਭਰ ਵਿੱਚ ਸਮਰਪਿਤ ਟੀਮਾਂ, ਜਿਹੜੀਆਂ ਬਾਹਰੀ ਸੇਵਾ ਪ੍ਰਦਾਨਕਾਂ ਅਤੇ ਪਾਰਟਨਰਾਂ ਅਤੇ ਦੂਜੀਆਂ ਪ੍ਰਸੰਗਿਕ ਇਕਾਈਆਂ ਨਾਲ ਕੰਮ ਕਰਦੀਆਂ ਹਨ, ਨੂੰ ਕੰਮ ਦਿੰਦੇ ਹਾਂ ਅਤੇ ਸਾਡੇ ਉਤਪਾਦਾਂ ਦੀ ਸੰਭਾਵੀ ਦੁਰਵਰਤੋਂ, ਦੂਜਿਆਂ ਪ੍ਰਤੀ ਨੁਕਸਾਨਦੇਹ ਚਾਲਾਂ ਅਤੇ ਸਥਿਤੀਆਂ ਨੂੰ ਖੋਜਣ ਲਈ ਉੱਨਤ ਤਕਨੀਕੀ ਸਿਸਟਮਾਂ ਨੂੰ ਵਿਕਸਿਤ ਕਰਦੇ ਹਾਂ ਜਿੱਥੇ ਆਪਣੇ ਭਾਈਚਾਰੇ ਦੇ ਸਮਰਥਨ ਲਈ ਮਦਦ ਅਤੇ ਉਸ ਦੀ ਰੱਖਿਆ ਕਰ ਸਕਦੇ ਹਾਂ, ਜਿਸ ਵਿੱਚ ਸੰਭਾਵੀ ਤੌਰ 'ਤੇ ਸਮੱਗਰੀ ਦੀ ਉਲੰਘਣਾ ਕਰਨ ਸੰਬੰਧੀ ਉਪਭੋਗਤਾ ਦੀਆਂ ਰਿਪੋਰਟਾਂ ਦੇ ਜਵਾਬ ਦੇਣਾ ਸ਼ਾਮਲ ਹੈ। ਜੇ ਸਾਨੂੰ ਇਸ ਤਰ੍ਹਾਂ ਦੀ ਸਮੱਗਰੀ ਜਾਂ ਵਿਹਾਰ ਬਾਰੇ ਪਤਾ ਲੱਗਦਾ ਹੈ, ਤਾਂ ਅਸੀਂ ਆਪਣੇ ਮੁਲਾਂਕਣ ਦੇ ਆਧਾਰ 'ਤੇ ਢੁਕਵੀਂ ਕਾਰਵਾਈ ਕਰ ਸਕਦੇ ਹਾਂ ਜਿਸ ਵਿੱਚ ਸ਼ਾਮਲ ਹੋ ਸਕਦਾ ਹੈ - ਤੁਹਾਨੂੰ ਸੂਚਿਤ ਕਰਨਾ, ਮਦਦ ਦੀ ਪੇਸ਼ਕਸ਼ ਕਰਨਾ, ਸਮੱਗਰੀ ਨੂੰ ਹਟਾਉਣਾ, ਕੁਝ ਫ਼ੀਚਰਾਂ ਦੇ ਐਕਸੈਸ ਨੂੰ ਹਟਾਉਣਾ ਜਾਂ ਉਨ੍ਹਾਂ ਦੀ ਐਕਸੈਸ ਨੂੰ ਪ੍ਰਤੀਬੰਧਿਤ ਕਰਨਾ, ਅਕਾਊਂਟ ਬੰਦ ਕਰਨਾ, ਜਾਂ ਕਨੂੰਨ ਲਾਗੂਕਰਨ ਅਧਿਕਾਰੀ ਨਾਲ ਸੰਪਰਕ ਕਰਨਾ। ਜਦੋਂ ਸਾਨੂੰ ਕਿਸੇ ਵੱਲੋਂ ਸਾਡੇ ਉਤਪਾਦਾਂ ਵਿੱਚੋਂ ਕਿਸੇ ਦੀ ਵਰਤੋਂ ਕਰਦੇ ਹੋਏ ਦੁਰਵਰਤੋਂ ਜਾਂ ਹਾਨੀਕਾਰਕ ਵਿਹਾਰ ਦਾ ਪਤਾ ਲੱਗਦਾ ਹੈ ਜਾਂ Meta ਦੇ ਉਤਪਾਦਾਂ, ਯੂਜ਼ਰਾਂ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਅਸੀਂ Meta ਕੰਪਨੀਆਂ 'ਤੇ ਡੇਟਾ ਸਾਂਝਾ ਕਰਦੇ ਹਾਂ। ਉਦਾਹਰਨ ਦੇ ਲਈ, ਅਸੀਂ ਵਿੱਤੀ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ Meta ਕੰਪਨੀਆਂ ਦੀ ਸੁਰੱਖਿਆ, ਸਲਾਮਤੀ ਅਤੇ ਅਖੰਡਤਾ ਨੂੰ ਪ੍ਰੋਮੋਟ ਕਰਨ ਅਤੇ ਲਾਗੂ ਕਨੂੰਨ ਦੀ ਪਾਲਣਾ ਕਰਨ ਵਿੱਚ ਸਹਾਇਤਾ ਕਰਨ ਲਈ, ਜਾਣਕਾਰੀ ਸਾਂਝੀ ਕਰਦੇ ਹਾਂ। Meta ਤੁਹਾਡੇ ਬਾਰੇ ਇਕੱਤਰ ਕੀਤੀ ਜਾਣ ਵਾਲੀ ਕਿਸੇ ਵੀ ਜਾਣਕਾਰੀ ਨੂੰ ਐਕਸੈਸ, ਸੰਭਾਲ, ਵਰਤ ਅਤੇ ਸਾਂਝਾ ਕਰ ਸਕਦਾ ਹੈ, ਜਿੱਥੇ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਇਹ ਕਨੂੰਨ ਵੱਲੋਂ ਲੋੜੀਂਦਾ ਜਾਂ ਮਨਜ਼ੂਰਸ਼ੁਦਾ ਹੈ। ਹੋਰ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡੀ ਗੋਪਨੀਯਤਾ ਨੀਤੀ ਦੀ ਸਮੀਖਿਆ ਕਰੋ।ਕੁਝ ਮਾਮਲਿਆਂ ਵਿੱਚ, ਓਵਰਸਾਈਟ ਬੋਰਡ ਸਾਡੇ ਉਨ੍ਹਾਂ ਫੈਸਲਿਆਂ ਦੀ ਸਮੀਖਿਆ ਕਰ ਸਕਦਾ ਹੈ ਜਿਹੜੇ ਇਸਦੀਆਂ ਸ਼ਰਤਾਂ ਅਤੇ ਉਪ ਨਿਯਮਾਂ ਦੇ ਅਧੀਨ ਹੁੰਦੇ ਹਨ। ਇੱਥੇ ਹੋਰ ਜਾਣੋ।
ਹਰੇਕ ਲਈ ਸੁਰੱਖਿਅਤ ਅਤੇ ਕਾਰਜਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕਰਨਾ ਅਤੇ ਉਨ੍ਹਾਂ ਨੂੰ ਵਿਕਸਿਤ ਕਰਨਾ:
ਅਸੀਂ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕਰਦੇ ਹਾਂ ਅਤੇ ਉਨ੍ਹਾਂ ਨੂੰ ਵਿਕਸਿਤ ਕਰਦੇ ਹਾਂ - ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ, ਮਸ਼ੀਨ ਸਿਖਲਾਈ ਵਾਲੇ ਸਿਸਟਮਾਂ, ਅਤੇ ਵਧੀ ਹੋਈ ਵਾਸਤਵਿਕਤਾ - ਤਾਂ ਕਿ ਲੋਕ ਸਾਡੇ ਉਤਪਾਦਾਂ ਦੀ ਸਰੀਰਕ ਯੋਗਤਾ ਜਾਂ ਭੂਗੋਲਿਕ ਸਥਾਨ ਦੀ ਪਰਵਾਹ ਕੀਤੇ ਬਿਨਾਂ ਸੁਰੱਖਿਅਤ ਢੰਗ ਨਾਲ ਵਰਤੋਂ ਕਰ ਸਕਣ। ਉਦਾਹਰਨ ਲਈ, ਇਸ ਤਰ੍ਹਾਂ ਦੀ ਤਕਨਾਲੋਜੀ ਅੰਨ੍ਹੇਪਣ ਦੇ ਸ਼ਿਕਾਰ ਲੋਕਾਂ ਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ Facebook ਜਾਂ Instagram 'ਤੇ ਸਾਂਝੀਆਂ ਕੀਤੀਆਂ ਫ਼ੋਟੋਆਂ ਅਤੇ ਵੀਡੀਓਜ਼ ਵਿੱਚ ਕੀ ਹੈ ਜਾਂ ਕੌਣ ਹੈ। ਅਸੀਂ ਅਤਿਆਧੁਨਿਕ ਨੈੱਟਵਰਕ ਅਤੇ ਸੰਚਾਰ ਤਕਨਾਲੋਜੀ ਵੀ ਤਿਆਰ ਕਰਦੇ ਹਾਂ ਤਾਂ ਕਿ ਸੀਮਤ ਪਹੁੰਚ ਵਾਲੇ ਖੇਤਰਾਂ ਵਿੱਚ ਜ਼ਿਆਦਾ ਲੋਕ ਇੰਟਰਨੈੱਟ ਨਾਲ ਕਨੈਕਟ ਕਰ ਸਕਣ। ਅਤੇ ਅਸੀਂ ਅਜਿਹੀਆਂ ਅਪਮਾਨਜਨਕ ਅਤੇ ਖ਼ਤਰਨਾਕ ਸਰਗਰਮੀਆਂ, ਜੋ ਸਾਡੇ ਸਮਾਜ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਸਾਡੇ ਉਤਪਾਦਾਂ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਨੂੰ ਖੋਜਣ ਅਤੇ ਹਟਾਉਣ ਦੀ ਆਪਣੀ ਯੋਗਤਾ ਨੂੰ ਸੁਧਾਰਨ ਲਈ ਸਵੈ-ਚਾਲਿਤ ਸਿਸਟਮਾਂ ਨੂੰ ਵਿਕਸਿਤ ਕਰਦੇ ਹਾਂ । ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਤਰੀਕੇ ਖੋਜ ਕਰਨਾ :
ਅਸੀਂ ਆਪਣੇ ਉਤਪਾਦਾਂ ਨੂੰ ਵਿਕਸਿਤ ਕਰਨ, ਟੈਸਟ ਕਰਨ, ਅਤੇ ਸੁਧਾਰਨ ਲਈ ਖੋਜ ਵਿੱਚ ਹਿੱਸਾ ਲੈਂਦੇ ਹਾਂ। ਇਸ ਵਿੱਚ ਸਾਡੇ ਕੋਲ ਉਪਲਬਧ ਸਾਡੇ ਉਪਭੋਗਤਾਵਾਂ ਦੇ ਬਾਰੇ ਡੇਟਾ ਦਾ ਮੁਲਾਂਕਣ ਕਰਨਾ ਅਤੇ ਲੋਕਾਂ ਵੱਲੋਂ ਸਾਡੇ ਉਤਪਾਦਾਂ ਨੂੰ ਵਰਤਣ ਦੇ ਤਰੀਕਿਆਂ ਨੂੰ ਸਮਝਣਾ ਸ਼ਾਮਲ ਹੈ, ਉਦਾਹਰਨ ਲਈ ਸਰਵੇਖਣਾਂ ਦਾ ਆਯੋਜਨ ਕਰਨਾ ਅਤੇ ਨਵੀਆਂ ਵਿਸ਼ੇਸ਼ਤਾਂ ਦੀ ਟੈਸਟਿੰਗ ਅਤੇ ਸਮੱਸਿਆ ਨਿਵਾਰਨ ਕਰਨਾ। ਸਾਡੀ ਗੋਪਨੀਯਤਾ ਨੀਤੀ ਵਿੱਚ ਦੱਸਿਆ ਗਿਆ ਹੈ ਕਿ ਅਸੀਂ ਆਪਣੀਆਂ ਸੇਵਾਵਾਂ ਨੂੰ ਵਿਕਸਿਤ ਕਰਨ ਅਤੇ ਸੁਧਾਰਨ ਦੇ ਉਦੇਸ਼ਾਂ ਲਈ ਇਸ ਸੋਧ ਵਿੱਚ ਮਦਦ ਕਰਨ ਲਈ ਡੇਟਾ ਦੀ ਵਰਤੋਂ ਕਿਵੇਂ ਕਰਦੇ ਹਾਂ। Meta ਕੰਪਨੀ ਦੇ ਉਤਪਾਦਾਂ ਵਿੱਚ ਇਕਸਾਰ ਅਤੇ ਸਹਿਜ ਅਨੁਭਵ ਪ੍ਰਦਾਨ ਕਰਨਾ:
ਸਾਡੇ ਉਤਪਾਦ ਤੁਹਾਡੇ ਲਈ ਮਹੱਤਵਪੂਰਨ ਲੋਕਾਂ, ਗਰੁੱਪਾਂ, ਵਪਾਰਾਂ, ਸੰਸਥਾਵਾਂ ਅਤੇ ਹੋਰ ਵਿਅਕਤੀਆਂ ਨੂੰ ਲੱਭਣ ਅਤੇ ਉਨ੍ਹਾਂ ਨਾਲ ਕਨੈਕਟ ਕਰਨ ਵਿੱਚ ਮਦਦ ਕਰਦੇ ਹਨ। ਅਸੀਂ ਆਪਣੇ ਸਿਸਟਮਾਂ ਨੂੰ ਤਿਆਰ ਕਰਦੇ ਹਾਂ ਤਾਂ ਕਿ ਤੁਹਾਡੇ ਵੱਲੋਂ ਵਰਤੇ ਜਾਂਦੇ ਵੱਖੋ ਵੱਖਰੇ Meta ਕੰਪਨੀ ਉਤਪਾਦਾਂ ਪ੍ਰਤੀ ਤੁਹਾਡਾ ਅਨੁਭਵ ਇਕਸਾਰ ਅਤੇ ਸਹਿਜ ਹੋਵੇ। ਉਦਾਹਰਨ ਲਈ, ਅਸੀਂ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਦੀ ਵਰਤੋਂ ਕਰਦੇ ਹਾਂ ਜਿਨ੍ਹਾਂ ਨਾਲ ਤੁਸੀਂ Facebook 'ਤੇ ਜੁੜਦੇ ਹੋ ਤਾਂ ਕਿ ਤੁਸੀਂ ਉਨ੍ਹਾਂ ਨਾਲ ਆਸਾਨੀ ਨਾਲ Instagram ਜਾਂ Messenger 'ਤੇ ਕਨੈਕਟ ਹੋ ਸਕੋਂ ਅਤੇ ਅਸੀਂ ਤੁਹਾਨੂੰ ਇਸ ਯੋਗ ਬਣਾਉਂਦੇ ਹਾਂ ਕਿ ਤੁਸੀ ਅਜਿਹੇ ਕਿਸੇ ਵਪਾਰ ਨਾਲ ਜਿਸ ਦਾ ਤੁਸੀਂ Facebook 'ਤੇ ਫਾਲੋ ਕਰਦੇ ਹੋ, Messenger ਰਾਹੀਂ ਸੰਚਾਰ ਕਰ ਸਕੋ । ਸਾਡੀ ਸੇਵਾ 'ਤੇ ਪਹੁੰਚ ਨੂੰ ਪੱਕਾ ਕਰਨਾ:
ਸਾਡੀ ਗਲੋਬਲ ਸੇਵਾ ਨੂੰ ਚਲਾਉਣ ਲਈ ਅਤੇ ਦੁਨੀਆਂ ਭਰ ਵਿੱਚ ਲੋਕਾਂ ਨਾਲ ਤੁਹਾਨੂੰ ਕਨੈਕਟ ਕਰਨ ਦੇ ਯੋਗ ਬਣਾਉਣ ਲਈ, ਸਾਨੂੰ ਤੁਹਾਡੇ ਨਿਵਾਸ ਵਾਲੇ ਦੇਸ਼ ਦੇ ਬਾਹਰ ਸਮੇਤ ਦੁਨੀਆ ਭਰ ਵਿੱਚ ਸਾਡੇ ਡੇਟਾ ਸੈਂਟਰਾਂ, ਪਾਰਟਨਰਾਂ, ਸੇਵਾ ਪ੍ਰਦਾਨਕਾਂ, ਵਿਕਰੇਤਾਵਾਂ ਅਤੇ ਸਿਸਟਮਾਂ 'ਤੇ ਸਮੱਗਰੀ ਅਤੇ ਡੇਟਾ ਨੂੰ ਟ੍ਰਾਂਸਫਰ, ਸਟੋਰ ਅਤੇ ਵੰਡਣ ਦੀ ਲੋੜ ਹੈ। ਸਾਡੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਇਸ ਵਿਸ਼ਵਵਿਆਪੀ ਬੁਨਿਆਦੀ ਢਾਂਚੇ ਦੀ ਵਰਤੋਂ ਕਰਨਾ ਲਾਜ਼ਮੀ ਅਤੇ ਜ਼ਰੂਰੀ ਹੈ। ਇਸ ਬੁਨਿਆਦੀ ਢਾਂਚੇ ਦਾ ਮਾਲਕ, ਇਸਦਾ ਸੰਚਾਲਨ ਜਾਂ ਕੰਟਰੋਲ Meta Platforms, Inc., Facebook Ireland Limited, ਜਾਂ ਇਸਦੇ ਪਾਰਟਨਰਾਂ ਵੱਲੋਂ ਕੀਤਾ ਜਾ ਸਕਦਾ ਹੈ। 2. ਸਾਡੀਆਂ ਸੇਵਾਵਾਂ ਨੂੰ ਫੰਡ ਕਿਵੇਂ ਮਿਲਦਾ ਹੈ
Facebook ਅਤੇ ਸਾਡੇ ਵੱਲੋਂ ਪੇਸ਼ਕਸ਼ ਕੀਤੇ ਹੋਰ ਉਤਪਾਦਾਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਲਈ ਭੁਗਤਾਨ ਦੇਣ ਦੀ ਬਜਾਏ, ਇਹਨਾਂ ਸ਼ਰਤਾਂ ਦੁਆਰਾ ਕਵਰ ਕੀਤੇ Facebook ਉਤਪਾਦਾਂ ਨੂੰ ਵਰਤ ਕੇ, ਤੁਸੀਂ ਸਵੀਕਾਰ ਕਰਦੇ ਹੋ ਕਿ ਅਸੀਂ ਤੁਹਾਨੂੰ Facebook ਕੰਪਨੀ ਦੇ ਉਤਪਾਦਾਂ 'ਤੇ ਜਾਂ ਉਨ੍ਹਾਂ ਤੋਂ ਬਾਹਰ ਅਜਿਹੇ ਉਤਪਾਦ ਦਿਖਾ ਸਕਦੇ ਹਾਂ ਜਿੰਨ੍ਹਾਂ ਦਾ ਪ੍ਰਚਾਰ ਕਰਨ ਲਈ ਵਪਾਰ ਅਤੇ ਸੰਸਥਾਵਾਂ ਸਾਨੂੰ ਭੁਗਤਾਨ ਕਰਦੇ ਹਨ। ਅਸੀਂ ਤੁਹਾਡੇ ਵਿਅਕਤੀਗਤ ਡੇਟਾ, ਜਿਵੇਂ ਕਿ ਤੁਹਾਡੀ ਗਤੀਵਿਧੀ ਅਤੇ ਦਿਲਚਸਪੀਆਂ ਦੇ ਬਾਰੇ ਜਾਣਕਾਰੀ ਦੀ ਵਰਤੋਂ ਤੁਹਾਡੇ ਨਾਲ ਵਧੇਰੇ ਸੰਬੰਧਿਤ ਇਸ਼ਤਿਹਾਰ ਦਿਖਾਉਣ ਲਈ ਕਰਦੇ ਹਾਂ। ਲੋਕਾਂ ਦੀ ਗੋਪਨੀਯਤਾ ਦੀ ਰੱਖਿਆ ਕਰਨਾ ਸਾਡੇ ਇਸ਼ਤਿਹਾਰ ਸਿਸਟਮ ਨੂੰ ਤਿਆਰ ਕਰਨ ਦਾ ਕੇਂਦਰ ਹੈ। ਇਸਦਾ ਮਤਲਬ ਇਹ ਹੈ ਕਿ ਅਸੀਂ ਇਸ਼ਤਿਹਾਰਸਾਜਾਂ ਨੂੰ ਤੁਹਾਡੇ ਬਾਰੇ ਦੱਸੇ ਬਿਨਾਂ ਤੁਹਾਨੂੰ ਸੰਬੰਧਿਤ ਅਤੇ ਲਾਹੇਵੰਦ ਇਸ਼ਤਿਹਾਰ ਦਿਖਾ ਸਕਦੇ ਹਾਂ। ਅਸੀਂ ਤੁਹਾਡਾ ਵਿਅਕਤੀਗਤ ਡੇਟਾ ਨਹੀਂ ਵੇਚਦੇ ਹਾਂ। ਅਸੀਂ ਇਸ਼ਤਿਹਾਰਸਾਜਾਂ ਨੂੰ ਉਨ੍ਹਾਂ ਦੇ ਵਪਾਰਕ ਟੀਚਿਆਂ ਅਤੇ ਜਿਸ ਤਰ੍ਹਾਂ ਦੇ ਦਰਸ਼ਕਾਂ (ਉਦਾਹਰਨ ਲਈ, 18-35 ਸਾਲ ਦੇ ਲੋਕ ਜਿੰਨ੍ਹਾਂ ਨੂੰ ਸਾਈਕਲ ਚਲਾਉਣਾ ਪਸੰਦ ਹੋਵੇ) ਨੂੰ ਉਹ ਆਪਣੇ ਇਸ਼ਤਿਹਾਰ ਦਿਖਾਉਣਾ ਚਾਹੁੰਦੇ ਹਨ ਵਰਗੀਆਂ ਚੀਜ਼ਾਂ ਬਾਰੇ ਸਾਨੂੰ ਦੱਸਣ ਦੀ ਇਜਾਜ਼ਤ ਦਿੰਦੇ ਹਾਂ। ਅਸੀਂ ਫਿਰ ਉਨ੍ਹਾਂ ਦਾ ਇਸ਼ਤਿਹਾਰ ਅਜਿਹੇ ਲੋਕਾਂ ਨੂੰ ਦਿਖਾਉਂਦੇ ਹਾਂ, ਜਿੰਨ੍ਹਾਂ ਨੂੰ ਸ਼ਾਇਦ ਦਿਲਚਸਪੀ ਹੋਵੇ। ਅਸੀਂ ਇਸ਼ਤਿਹਾਰਸਾਜਾਂ ਨੂੰ ਉਨ੍ਹਾਂ ਦੇ ਇਸ਼ਤਿਹਾਰਾਂ ਦੀ ਕਾਰਗੁਜ਼ਾਰੀ ਦੇ ਬਾਰੇ ਰਿਪੋਰਟਾਂ ਵੀ ਪ੍ਰਦਾਨ ਕਰਦੇ ਹਾਂ ਜਿੰਨ੍ਹਾਂ ਨਾਲ ਉਨ੍ਹਾਂ ਦੀ ਇਹ ਗੱਲ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਲੋਕ Facebook 'ਤੇ ਅਤੇ ਉਸ ਤੋਂ ਬਾਹਰ ਉਨ੍ਹਾਂ ਦੀ ਸਮੱਗਰੀ ਨਾਲ ਕਿਵੇਂ ਇੰਟਰੈਕਟ ਕਰ ਰਹੇ ਹਨ। ਉਦਾਹਰਣ ਲਈ, ਅਸੀਂ ਇਸ਼ਤਿਹਾਰਸਾਜਾਂ ਨੂੰ ਉਨ੍ਹਾਂ ਦੇ ਦਰਸ਼ਕਾਂ ਬਾਰੇ ਚੰਗੀ ਤਰ੍ਹਾਂ ਸਮਝਾਉਣ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਆਮ ਜਨ ਅੰਕੜੇ ਅਤੇ ਦਿਲਚਸਪੀ ਸੰਬੰਧੀ ਜਾਣਕਾਰੀ ਪ੍ਰਦਾਨ ਕਰਦੇ ਹਾਂ (ਉਦਾਹਰਣ ਲਈ, 25 ਤੋਂ 34 ਸਾਲ ਦੀ ਉਮਰ ਵਾਲੀਆਂ ਔਰਤਾਂ ਵੱਲੋਂ ਕੋਈ ਇਸ਼ਤਿਹਾਰ ਦੇਖਿਆ ਸੀ ਜੋ ਮੈਡ੍ਰਿਡ ਵਿੱਚ ਰਹਿੰਦੀਆਂ ਹਨ ਅਤੇ ਸਾਫ਼ਟਵੇਅਰ ਇੰਜਨੀਅਰਿੰਗ ਨੂੰ ਪਸੰਦ ਕਰਦੀਆਂ ਹਨ)। ਅਸੀਂ ਉਦੋਂ ਤੱਕ ਅਜਿਹੀ ਜਾਣਕਾਰੀ ਨੂੰ ਸਾਂਝਾ ਨਹੀਂ ਕਰਦੇ ਜਿਸ ਨਾਲ ਸਿੱਧੇ ਤੌਰ 'ਤੇ ਤੁਹਾਡੀ ਪਛਾਣ ਹੁੰਦੀ ਹੋਵੇ (ਜਾਣਕਾਰੀ ਜਿਵੇਂ ਕਿ ਤੁਹਾਡਾ ਨਾਂ ਜਾਂ ਈਮੇਲ ਪਤਾ ਜਿਸ ਦੀ ਵਰਤੋਂ ਤੁਹਾਨੂੰ ਸੰਪਰਕ ਕਰਨ ਜਾਂ ਤੁਹਾਡੀ ਪਛਾਣ ਕਰਨ ਲਈ ਕੀਤੀ ਜਾ ਸਕਦੀ ਹੈ), ਜਦੋਂ ਤੱਕ ਤੁਸੀਂ ਸਾਨੂੰ ਖਾਸ ਅਨੁਮਤੀ ਨਹੀਂ ਦਿੰਦੇ। Facebook ਇਸ਼ਤਿਹਾਰ ਕਿਵੇਂ ਕੰਮ ਕਰਦੇ ਹਨ, ਇਸ ਬਾਰੇ ਇੱਥੇ ਹੋਰ ਜਾਣੋ। ਅਸੀਂ ਤੁਹਾਨੂੰ ਉੱਪਰ ਦੱਸੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਤੁਹਾਡੇ ਵਿਅਕਤੀਗਤ ਡੇਟਾ ਨੂੰ ਇਕੱਤਰ ਕਰਦੇ ਅਤੇ ਵਰਤਦੇ ਹਾਂ। ਤੁਸੀਂ ਸਾਡੀ ਡੇਟਾ ਨੀਤੀ ਵਿੱਚ ਇਹ ਜਾਣ ਸਕਦੇ ਹੋ ਕਿ ਅਸੀਂ ਕਿਵੇਂ ਤੁਹਾਡੇ ਡੇਟਾ ਨੂੰ ਇਕੱਤਰ ਕਰਦੇ ਅਤੇ ਵਰਤਦੇ ਹਾਂ। ਤੁਹਾਡੇ ਵੱਲੋਂ ਦੇਖੇ ਜਾਂਦੇ ਇਸ਼ਤਿਹਾਰਾਂ ਅਤੇ ਇਸ਼ਤਿਹਾਰਸਾਜਾਂ ਦੀਆਂ ਕਿਸਮਾਂ 'ਤੇ ਅਤੇ ਤੁਹਾਨੂੰ ਦਿਖਾਏ ਜਾਣ ਲਈ ਇਸ਼ਤਿਹਾਰਾਂ ਨੂੰ ਨਿਰਧਾਰਤ ਕਰਨ ਲਈ ਸਾਡੇ ਵੱਲੋਂ ਵਰਤੀ ਜਾਂਦੀ ਜਾਣਕਾਰੀ ਦੀਆਂ ਕਿਸਮਾਂ 'ਤੇ ਸਾਡਾ ਨਿਯੰਤਰਣ ਹੈ। ਹੋਰ ਜਾਣੋ।3. Facebook ਅਤੇ ਸਾਡੇ ਭਾਈਚਾਰੇ ਪ੍ਰਤੀ ਤੁਹਾਡੀਆਂ ਵਚਨਬੱਧਤਾਵਾਂ
ਅਸੀਂ ਆਪਣੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਮਦਦ ਲਈ ਤੁਹਾਨੂੰ ਅਤੇ ਹੋਰ ਲੋਕਾਂ ਨੂੰ ਇਹ ਸੇਵਾਵਾਂ ਪ੍ਰਦਾਨ ਕਰਦੇ ਹਾਂ। ਇਸ ਦੇ ਬਦਲੇ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹੇਠ ਲਿਖੀਆਂ ਵਚਨਬੱਧਤਾਵਾਂ ਕਰੋ:1. Facebook ਦੀ ਵਰਤੋਂ ਕੌਣ ਕਰ ਸਕਦਾ ਹੈ
ਜਦੋਂ ਲੋਕ ਆਪਣੇ ਵਿਚਾਰਾਂ ਅਤੇ ਕਾਰਵਾਈਆਂ ਦੇ ਪਿੱਛੇ ਖੜੇ ਹੁੰਦੇ ਹਨ, ਤਾਂ ਸਾਡਾ ਭਾਈਚਾਰਾ ਵਾਧੂ ਸੁਰੱਖਿਅਤ ਅਤੇ ਹੋਰ ਜਵਾਬਦੇਹ ਹੁੰਦਾ ਹੈ। ਇਸ ਕਰਕੇ, ਤੁਹਾਨੂੰ ਇਹ ਕਰਨਾ ਚਾਹੀਦਾ ਹੈ: - ਆਪਣੇ ਅਕਾਊਂਟ ਲਈ ਓਹੀ ਨਾਂ ਪ੍ਰਦਾਨ ਕਰੋ ਜਿਸ ਦੀ ਵਰਤੋਂ ਤੁਸੀਂ ਰੋਜ਼ਾਨਾ ਜੀਵਨ ਵਿੱਚ ਕਰਦੇ ਹੋ।
- ਆਪਣੇ ਬਾਰੇ ਸਹੀ ਜਾਣਕਾਰੀ ਦਿਓ।
- ਸਿਰਫ਼ ਇੱਕ ਅਕਾਊਂਟ (ਆਪਣਾ ਖੁਦ ਦਾ) ਬਣਾਓ ਅਤੇ ਇਸਦੀ ਵਰਤੋਂ ਵਿਅਕਤੀਗਤ ਉਦੇਸ਼ਾਂ ਲਈ ਕਰੋ।
- ਆਪਣਾ ਪਾਸਵਰਡ ਸਾਂਝਾ ਨਾ ਕਰੋ, ਆਪਣੇ Facebook ਅਕਾਊਂਟ ਤੱਕ ਦੂਜਿਆਂ ਨੂੰ ਪਹੁੰਚ ਨਾ ਦਿਓ, ਜਾਂ ਆਪਣੇ ਅਕਾਊਂਟ ਨੂੰ ਕਿਸੇ ਹੋਰ ਨੂੰ (ਸਾਡੀ ਇਜਾਜ਼ਤ ਤੋਂ ਬਿਨਾਂ) ਟ੍ਰਾਂਸਫਰ ਨਾ ਕਰੋ।
- ਤੁਹਾਡੀ ਉਮਰ 13 ਸਾਲ ਤੋਂ ਘੱਟ ਹੈ।
- ਤੁਸੀਂ ਇੱਕ ਦੋਸ਼ੀ ਯੌਨ ਅਪਰਾਧੀ ਹੋ।
- ਅਸੀਂ ਤੁਹਾਡੇ ਅਕਾਊਂਟ ਨੂੰ ਸਾਡੀਆਂ ਉਹਨਾਂ ਸ਼ਰਤਾਂ ਜਾਂ ਭਾਈਚਾਰਕ ਮਿਆਰਾਂ, ਜਾਂ ਦੂਜੀਆਂ ਸ਼ਰਤਾਂ ਅਤੇ ਨੀਤੀਆਂ ਦੀ ਉਲੰਘਣਾ ਕਰਨ ਕਰਕੇ ਅਸਮਰਥਿਤ ਕੀਤਾ ਹੈ, ਜੋ ਤੁਹਾਡੀ Facebook ਦੀ ਵਰਤੋਂ 'ਤੇ ਲਾਗੂ ਹੁੰਦੀਆਂ ਹਨ। ਜੇ ਸਾਡੀਆਂ ਸ਼ਰਤਾਂ, ਭਾਈਚਾਰਕ ਮਿਆਰਾਂ ਜਾਂ ਦੂਜੀਆਂ ਸ਼ਰਤਾਂ ਅਤੇ ਨੀਤੀਆਂ ਦੀ ਉਲੰਘਣਾ ਕਰਨ ਕਰਕੇ ਅਸੀਂ ਤੁਹਾਡੇ ਅਕਾਊਂਟ ਨੂੰ ਅਸਮਰਥਿਤ ਕਰਦੇ ਹਾਂ, ਤਾਂ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਤੁਸੀਂ ਸਾਡੀ ਮਨਜ਼ੂਰੀ ਤੋਂ ਬਿਨਾਂ ਦੂਜਾ ਅਕਾਊਂਟ ਨਹੀਂ ਬਣਾਉਂਗੇ। ਨਵਾਂ ਅਕਾਊਂਟ ਬਣਾਉਣ ਲਈ ਇਜਾਜ਼ਤ ਪ੍ਰਾਪਤ ਕਰਨਾ ਸਾਡੇ ਵਿਵੇਕ ਦੀ ਵਰਤੋਂ ਕਰਕੇ ਪ੍ਰਦਾਨ ਕਰਵਾਈ ਜਾਵੇਗੀ ਅਤੇ ਇਸਦਾ ਮਤਲਬ ਇਹ ਨਹੀਂ ਹੈ ਕਿ ਅਨੁਸ਼ਾਸਨੀ ਕਾਰਵਾਈ ਗਲਤ ਹੈ ਜਾਂ ਇਹ ਬਿਨਾਂ ਕਿਸੇ ਕਾਰਨ ਕੀਤੀ ਗਈ ਸੀ।
- ਤੁਹਾਡੇ 'ਤੇ ਲਾਗੂ ਕਾਨੂੰਨਾਂ ਦੇ ਤਹਿਤ ਸਾਡੇ ਉਤਪਾਦਾਂ , ਸੇਵਾਵਾਂ, ਜਾਂ ਸਾਫ਼ਟਵੇਅਰ ਪ੍ਰਾਪਤ ਕਰਨ ਤੋਂ ਪਾਬੰਦੀ ਲਗਾਈ ਗਈ ਹੈ।
2. ਤੁਸੀਂ Meta ਦੇ ਉਤਪਾਦਾਂ 'ਤੇ ਕੀ ਸਾਂਝਾ ਕਰ ਸਕਦੇ ਹੋ ਅਤੇ ਕੀ ਕਰ ਸਕਦੇ ਹੋ
ਅਸੀਂ ਚਾਹੁੰਦੇ ਹਾਂ ਕਿ ਲੋਕ Meta ਦੇ ਉਤਪਾਦਾਂ ਦੀ ਵਰਤੋਂ ਆਪਣੇ ਆਪ ਨੂੰ ਜ਼ਾਹਰ ਕਰਨ ਅਤੇ ਉਹ ਸਮੱਗਰੀ ਸਾਂਝੀ ਕਰਨ ਲਈ ਕਰਨ ਜੋ ਉਨ੍ਹਾਂ ਲਈ ਮਹੱਤਵਪੂਰਨ ਹੈ, ਪਰ ਦੂਜਿਆਂ ਦੀ ਸੁਰੱਖਿਆ ਅਤੇ ਭਲਾਈ ਜਾਂ ਸਾਡੇ ਭਾਈਚਾਰੇ ਦੀ ਅਖੰਡਤਾ ਦੀ ਕੀਮਤ 'ਤੇ ਨਹੀਂ। ਇਸ ਲਈ ਤੁਸੀਂ ਹੇਠਾਂ ਵਰਣਿਤ ਕੀਤੇ ਆਚਰਣ ਵਿੱਚ ਸ਼ਾਮਲ ਨਾ ਹੋਣ ਲਈ ਸਹਿਮਤ ਹੋ (ਜਾਂ ਅਜਿਹਾ ਕਰਨ ਵਿੱਚ ਦੂਜਿਆਂ ਦੀ ਸਹਾਇਤਾ ਕਰਨ ਜਾਂ ਸੁਵਿਧਾ ਦੇਣ ਲਈ): - ਤੁਸੀਂ ਅਜਿਹਾ ਕੁਝ ਵੀ ਕਰਨ ਜਾਂ ਕੁਝ ਵੀ ਸਾਂਝਾ ਕਰਨ ਲਈ ਸਾਡੇ ਉਤਪਾਦਾਂ ਦੀ ਵਰਤੋਂ ਨਹੀਂ ਕਰ ਸਕਦੇ:
- ਜੋ ਉਨ੍ਹਾਂ ਸ਼ਰਤਾਂ, ਭਾਈਚਾਰਕ ਮਿਆਰਾਂ, ਜਾਂ ਹੋਰ ਸ਼ਰਤਾਂ ਅਤੇ ਨੀਤੀਆਂ ਦੀ ਉਲੰਘਣਾ ਕਰਦਾ ਹੈ ਜੋ ਤੁਹਾਡੇ ਵੱਲੋਂ ਸਾਡੇ ਉਤਪਾਦਾਂ ਦੀ ਵਰਤੋਂ ਲਈ ਲਾਗੂ ਹੁੰਦੀਆਂ ਹਨ।
- ਇਹ ਗੈਰ-ਕਨੂੰਨੀ, ਗੁੰਮਰਾਹਕੁੰਨ, ਪੱਖਪਾਤੀ ਜਾਂ ਧੋਖਾ ਹੈ (ਜਾਂ ਕਿਸੇ ਦੀ ਸਾਡੇ ਉਤਪਾਦਾਂ ਦੀ ਅਜਿਹੇ ਤਰੀਕੇ ਨਾ ਵਰਤੋਂ ਵਿੱਚ ਸਹਾਇਤਾ ਕਰਨਾ)।
- ਜੋ ਤੁਹਾਡੇ ਕੋਲ ਨਹੀਂ ਹੈ ਜਾਂ ਸਾਂਝਾ ਕਰਨ ਲਈ ਜ਼ਰੂਰੀ ਅਧਿਕਾਰ ਨਹੀਂ ਹਨ।
- ਜੋ ਕਿਸੇ ਹੋਰ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਜਾਂ ਭੰਗ ਕਰਦਾ ਹੈ, ਉਨ੍ਹਾਂ ਦੇ ਬੌਧਿਕ ਜਾਇਦਾਦ ਦੇ ਅਧਿਕਾਰਾਂ ਸਮੇਤ (ਜਿਵੇਂ ਕਿਸੇ ਹੋਰ ਦੇ ਕਾਪੀਰਾਈਟ ਜਾਂ ਟ੍ਰੇਡਮਾਰਕ ਦੀ ਉਲੰਘਣਾ ਕਰਕੇ, ਜਾਂ ਨਕਲੀ ਜਾਂ ਪਾਈਰੇਟ ਵਾਲੀਆਂ ਚੀਜ਼ਾਂ ਵੰਡਣਾ ਜਾਂ ਵੇਚਣਾ), ਜਦੋਂ ਤੱਕ ਕੋਈ ਅਪਵਾਦ ਜਾਂ ਸੀਮਾ ਲਾਗੂ ਕਨੂੰਨ ਅਧੀਨ ਲਾਗੂ ਨਹੀਂ ਹੁੰਦੀ।
- ਤੁਸੀਂ ਵਾਇਰਸ ਜਾਂ ਖਤਰਨਾਕ ਕੋਡ ਨੂੰ ਅੱਪਲੋਡ ਨਹੀਂ ਕਰ ਸਕਦੇ, ਸਪੈਮ ਭੇਜਣ ਲਈ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕਦੇ ਜਾਂ ਅਜਿਹਾ ਕੁਝ ਵੀ ਹੋਰ ਨਹੀਂ ਕਰ ਸਕਦੇ ਜੋ ਸਾਡੀਆਂ ਸੇਵਾਵਾਂ, ਸਿਸਟਮਾਂ ਜਾਂ ਉਤਪਾਦਾਂ ਦੀ ਢੁਕਵੇਂ ਤਰੀਕੇ ਨਾਲ ਕੰਮ ਕਰਨ, ਅਖੰਡਤਾ, ਸੰਚਾਲਨ ਜਾਂ ਹਾਜ਼ਰੀ ਨੂੰ ਅਸਮਰਥਿਤ, ਓਵਰਬਰਡਨ, ਜਾਂ ਵਿਗਾੜ ਸਕਦੀ ਹੈ ਜਾਂ ਉਸ ਵਿਚ ਦਖਲਅੰਦਾਜ਼ੀ ਕਰ ਸਕਦੀ ਹੈ।
- ਤੁਸੀਂ ਸਵੈਚਾਲਿਤ ਸਾਧਨਾਂ (ਸਾਡੀ ਪੂਰਵ ਇਜਾਜ਼ਤ ਤੋਂ ਬਿਨਾਂ) ਦੀ ਵਰਤੋਂ ਕਰਦੇ ਹੋਏ ਸਾਡੇ ਉਤਪਾਦਾਂ ਤੋਂ ਡੇਟਾ ਤੱਕ ਐਕਸੈਸ ਪ੍ਰਾਪਤ ਜਾਂ ਡੇਟਾ ਇਕੱਤਰ ਨਹੀਂ ਕਰ ਸਕਦੇ ਜਾਂ ਉਸ ਡੇਟਾ ਤੱਕ ਐਕਸੈਸ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ ਜਿਸ ਲਈ ਤੁਹਾਨੂੰ ਐਕਸੈਸ ਕਰਨ ਦੀ ਇਜਾਜ਼ਤ ਨਹੀਂ ਹੈ।
- ਤੁਸੀਂ ਉਤਪਾਦ ਯੂਜ਼ਰਨੇਮ ਜਾਂ ਪਾਸਵਰਡ ਜਾਂ ਅਢੁਕਵੇਂ ਐਕਸੈਸ ਟੋਕਨਾਂ ਲਈ ਪ੍ਰੌਕਸੀ, ਬੇਨਤੀ ਨਹੀਂ ਕਰ ਸਕਦੇ ਜਾਂ ਇਕੱਠਾ ਨਹੀਂ ਕਰ ਸਕਦੇ।
- ਪਲੇਟਫ਼ਾਰਮ ਸ਼ਰਤਾਂ ਵਿੱਚ ਪ੍ਰਦਾਨ ਕੀਤੇ ਪ੍ਰਾਵਧਾਨਾਂ ਤੋਂ ਇਲਾਵਾ, ਤੁਸੀਂ ਸਾਡੇ ਜਾਂ ਸਾਡੀ ਸੇਵਾ ਤੋਂ ਪ੍ਰਾਪਤ ਕਿਸੇ ਵੀ ਡੇਟਾ ਨੂੰ ਵੇਚ, ਲਾਇਸੈਂਸ, ਜਾਂ ਖਰੀਦ ਨਹੀਂ ਸਕਦੇ।
- ਤੁਸੀਂ ਕਿਸੇ ਵੀ ਤਰ੍ਹਾਂ ਦੀ ਰਿਪੋਰਟਿੰਗ, ਫਲੈਗਿੰਗ, ਵਿਵਾਦ, ਜਾਂ ਅਪੀਲ ਚੈਨਲ ਦੀ ਦੁਰਵਰਤੋਂ ਨਹੀਂ ਕਰ ਸਕਦੇ, ਜਿਵੇਂ ਕਿ ਧੋਖਾਧੜੀ, ਨਕਲੀ ਜਾਂ ਬੇਬੁਨਿਆਦ ਰਿਪੋਰਟਾਂ ਜਾਂ ਅਪੀਲਾਂ ਕਰਨਾ।
3. ਤੁਹਾਡੇ ਵੱਲੋਂ ਸਾਨੂੰ ਦਿੱਤੀਆਂ ਇਜਾਜ਼ਤਾਂ
ਸਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਤੁਹਾਡੇ ਤੋਂ ਕੁਝ ਇਜਾਜ਼ਤਾਂ ਦੀ ਲੋੜ ਹੈ: - ਤੁਹਾਡੇ ਵੱਲੋਂ ਬਣਾਈ ਅਤੇ ਸਾਂਝੀ ਕੀਤੀ ਸਮੱਗਰੀ ਨੂੰ ਵਰਤਣ ਦੀ ਇਜਾਜ਼ਤ: ਤੁਹਾਡੇ ਵੱਲੋਂ ਸਾਂਝੀ ਕੀਤੀ ਜਾਂ ਅੱਪਲੋਡ ਕੀਤੀ ਕੁਝ ਸਮੱਗਰੀ, ਜਿਵੇਂ ਕਿ ਫ਼ੋਟੋਆਂ ਜਾਂ ਵੀਡੀਓ, ਨੂੰ ਬੌਧਿਕ ਸੰਪੱਤੀ ਦੇ ਕਨੂੰਨਾਂ ਦੁਆਰਾ ਸੁਰੱਖਿਅਤ ਕੀਤਾ ਜਾ ਸਕਦਾ ਹੈ। ਤੁਸੀਂ ਬੌਧਿਕ ਸੰਪੱਤੀ ਦੇ ਅਧਿਕਾਰ (ਕਾਪੀਰਾਈਟ ਜਾਂ ਟ੍ਰੇਡਮਾਰਕ ਜਿਹੀਆਂ ਚੀਜ਼ਾਂ) ਨੂੰ ਅਜਿਹੀ ਕਿਸੇ ਵੀ ਸਮੱਗਰੀ ਵਿੱਚ ਬਣਾਈ ਰੱਖਦੇ ਹੋ, ਜਿਸਨੂੰ ਤੁਸੀਂ Facebook 'ਤੇ ਬਣਾਉਂਦੇ ਜਾਂ ਸਾਂਝਾ ਕਰਦੇ ਹੋ ਅਤੇ ਹੋਰ Meta ਕੰਪਨੀ ਦੇ ਉਤਪਾਦਾਂ ਜਿਨ੍ਹਾਂ ਦੀ ਤੁਸੀਂ ਵਰਤੋਂ ਕਰਦੇ ਹੋ। ਇਨ੍ਹਾਂ ਸ਼ਰਤਾਂ ਨਾਲ ਤੁਹਾਡੀ ਖੁਦ ਦੀ ਸਮੱਗਰੀ 'ਤੇ ਤੁਹਾਡੇ ਅਧਿਕਾਰਾਂ 'ਤੇ ਕੋਈ ਅਸਰ ਨਹੀਂ ਪੈਂਦਾ। ਤੁਸੀਂ ਕਿਸੇ ਵੀ ਵਿਅਕਤੀ ਨਾਲ, ਜਿਥੇ ਵੀ ਤੁਸੀਂ ਚਾਹੁੰਦੇ ਹੋ, ਆਪਣੀ ਸਮੱਗਰੀ ਨੂੰ ਸਾਂਝਾ ਕਰਨ ਲਈ ਸੁਤੰਤਰ ਹੋ। ਹਾਲਾਂਕਿ, ਸਾਡੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਲਈ ਇਹ ਲਾਜ਼ਮੀ ਹੈ ਕਿ ਤੁਸੀਂ ਉਸ ਸਮੱਗਰੀ ਨੂੰ ਵਰਤਣ ਲਈ ਸਾਨੂੰ ਕੁਝ ਕਾਨੂੰਨੀ ਇਜਾਜ਼ਤਾਂ (ਜਿਨ੍ਹਾਂ ਨੂੰ "ਲਾਇਸੈਂਸ" ਵਜੋਂ ਜਾਣਿਆ ਜਾਂਦਾ ਹੈ) ਦਿਓ। ਇਹ ਸਿਰਫ਼ ਉਪਰੋਕਤ ਸੈਕਸ਼ਨ 1 ਵਿੱਚ ਦੱਸੇ ਅਨੁਸਾਰ ਸਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਾਨ ਕਰਨ ਅਤੇ ਬਿਹਤਰ ਬਣਾਉਣ ਦੇ ਉਦੇਸ਼ਾਂ ਲਈ ਹੈ। ਵਿਸ਼ੇਸ਼ ਤੌਰ 'ਤੇ, ਜਦੋਂ ਤੁਸੀਂ ਸਾਡੇ ਉਤਪਾਦਾਂ 'ਤੇ ਜਾਂ ਇਨ੍ਹਾਂ ਦੇ ਸੰਬੰਧ ਵਿੱਚ ਬੌਧਿਕ ਸੰਪੱਤੀ ਦੇ ਅਧਿਕਾਰ ਵਾਲੀ ਸਮੱਗਰੀ ਨੂੰ ਸਾਂਝਾ, ਪੋਸਟ ਜਾਂ ਅੱਪਲੋਡ ਕਰਦੇ ਹੋ, ਤਾਂ ਤੁਸੀਂ ਸਾਨੂੰ ਆਪਣੀ ਸਮੱਗਰੀ ਦੀ ਮੇਜ਼ਬਾਨੀ ਕਰਨ, ਉਸ ਨੂੰ ਵਰਤਣ, ਵੰਡਣ, ਸੋਧਣ, ਚਲਾਉਣ, ਕਾਪੀ ਕਰਨ, ਜਨਤਕ ਤੌਰ 'ਤੇ ਪ੍ਰਦਰਸ਼ਿਤ ਕਰਨ, ਅਨੁਵਾਦ ਕਰਨ, ਅਤੇ ਡੈਰੀਵੇਟਿਵ ਉਤਪਾਦ ਬਣਾਉਣ ਲਈ ਗੈਰ-ਰਾਖਵਾਂ, ਟ੍ਰਾਂਸਫ਼ਰ ਕਰਨ ਯੋਗ, ਉਪ- ਲਾਇਸੰਸਸ਼ੁਦਾ, ਰਾਇਲਟੀ-ਮੁਕਤ ਅਤੇ ਵਿਸ਼ਵ ਭਰ ਵਿੱਚ ਚੱਲਣ ਵਾਲਾ ਲਾਇਸੰਸ ਦਿੰਦੇ ਹੋ (ਆਪਣੀਆਂ ਗੋਪਨੀਯਤਾ ਅਤੇ ਐਪਲੀਕੇਸ਼ਨ ਸੈਟਿੰਗਾਂ ਦੇ ਮੁਤਾਬਕ)। ਇਸਦਾ ਮਤਲਬ ਹੈ ਕਿ, ਉਦਾਹਰਨ ਵਜੋਂ, ਜੇ ਤੁਸੀਂ Facebook 'ਤੇ ਕੋਈ ਫ਼ੋਟੋ ਸਾਂਝੀ ਕਰਦੇ ਹੋ, ਤਾਂ ਤੁਸੀਂ ਸਾਨੂੰ ਇਸਨੂੰ ਸਟੋਰ ਕਰਨ, ਕਾਪੀ ਕਰਨ ਅਤੇ ਇਸਨੂੰ ਹੋਰਾਂ ਨਾਲ ਸਾਂਝਾ ਕਰਨ ਦੀ ਇਜਾਜ਼ਤ ਦਿੰਦੇ ਹੋ (ਦੁਬਾਰਾ, ਤੁਹਾਡੀਆਂ ਸੈਟਿੰਗਾਂ ਮੁਤਾਬਕ) ਜਿਵੇਂ ਕਿ Meta ਦੇ ਉਤਪਾਦ ਨਾਲ ਜਾਂ ਸੇਵਾ ਪ੍ਰਦਾਨਕ ਨਾਲ ਜਿਹੜੇ ਉਨ੍ਹਾਂ ਉਤਪਾਦਾਂ ਅਤੇ ਸੇਵਾਵਾਂ ਦਾ ਸਮਰਥਨ ਕਰਦੇ ਹਨ। ਸਾਡੇ ਸਿਸਟਮਾਂ ਤੋਂ ਤੁਹਾਡੀ ਸਮੱਗਰੀ ਨੂੰ ਮਿਟਾਏ ਜਾਣ 'ਤੇ ਇਹ ਲਾਇਸੰਸ ਸਮਾਪਤ ਹੋ ਜਾਵੇਗਾ। ਤੁਸੀਂ ਕਿਸੇ ਵੀ ਸਮੇਂ ਆਪਣੇ ਵੱਲੋਂ ਸਾਂਝੀ ਕੀਤੀ ਨਿੱਜੀ ਸਮੱਗਰੀ, ਪੋਸਟ ਅਤੇ ਅੱਪਲੋਡ ਨੂੰ ਮਿਟਾ ਸਕਦੇ ਹੋ। ਇਸ ਤੋਂ ਇਲਾਵਾ, ਜੇ ਤੁਸੀਂ ਆਪਣਾ ਅਕਾਊਂਟ ਮਿਟਾਉਂਦੇ ਹੋ ਤਾਂ ਤੁਹਾਡੇ ਨਿੱਜੀ ਅਕਾਊਂਟ ਵਿਚ ਪੋਸਟ ਕੀਤੀ ਗਈ ਸਾਰੀ ਸਮਗਰੀ ਨੂੰ ਮਿਟਾ ਦਿੱਤਾ ਜਾਏਗਾ। ਆਪਣੇ ਅਕਾਊਂਟ ਨੂੰ ਕਿਵੇਂ ਮਿਟਾਉਣਾ ਹੈ ਇਸ ਬਾਰੇ ਹੋਰ ਜਾਣੋ। ਅਕਾਊਂਟ ਮਿਟਾਉਣਾ ਸਵੈਚਲਿਤ ਰੂਪ ਨਾਲ ਉਸ ਸਮੱਗਰੀ ਨੂੰ ਨਹੀਂ ਮਿਟਾਉਂਦਾ ਜਿਸਨੂੰ ਤੁਸੀਂ ਕਿਸੇ ਪੇਜ ਦੇ ਐਡਮਿਨ ਦੇ ਰੂਪ ਵਿੱਚ ਪੋਸਟ ਕਰਦੇ ਹੋ ਜਾਂ ਉਸ ਸਮੱਗਰੀ ਜਿਸਨੂੰ ਤੁਸੀਂ ਸਮੂਹਿਕ ਰੂਪ ਵਿੱਚ ਹੋਰ ਯੂਜ਼ਰ ਨਾਲ ਮਿਲ ਕੇ ਬਣਾਉਂਦੇ ਹੋ, ਜਿਵੇਂ ਕਿ ਸਾਂਝੀ ਕੀਤੀ ਐਲਬਮ ਵਿਚਲੀਆਂ ਫ਼ੋਟੋਆਂ ਜਿਹੜੀਆਂ ਹੋਰ ਐਲਬਮ ਮੈਂਬਰਾਂ ਨੂੰ ਦਿਖਾਈ ਦੇਣੀਆ ਜਾਰੀ ਰਹਿ ਸਕਦੀਆਂ ਹਨ। ਅਕਾਊਂਟ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾਂ ਸਮੱਗਰੀ ਨੂੰ ਹਟਾਉਣ ਦੀ ਬੇਨਤੀ ਪ੍ਰਾਪਤ ਕਰਨ ਤੋਂ ਬਾਅਦ ਸਾਨੂੰ ਸਮੱਗਰੀ ਨੂੰ ਮਿਟਾਉਣ ਵਿੱਚ 90 ਦਿਨ ਤਕ ਲੱਗ ਸਕਦੇ ਹਨ। ਜੇ ਤੁਸੀਂ ਸਮੱਗਰੀ ਨੂੰ ਟ੍ਰੈਸ਼ ਵਿੱਚ ਭੇਜਦੇ ਹੋ, ਤਾਂ ਮਿਟਾਉਣ ਦੀ ਪ੍ਰਕਿਰਿਆ ਸਵੈਚਿਤ ਤੌਰ 'ਤੇ 30 ਦਿਨਾਂ ਵਿਚ ਸ਼ੁਰੂ ਹੋ ਜਾਵੇਗੀ ਜਦੋਂ ਤੱਕ ਤੁਸੀਂ ਸਮੱਗਰੀ ਨੂੰ ਜਲਦੀ ਮਿਟਾਉਣ ਦੀ ਚੋਣ ਨਹੀਂ ਕਰਦੇ। ਜਦੋਂ ਅਜਿਹੀ ਸਮੱਗਰੀ ਨੂੰ ਮਿਟਾਉਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੁੰਦੀ ਹੈ, ਤਾਂ ਸਮੱਗਰੀ ਹੋਰ ਯੂਜ਼ਰ ਨੂੰ ਦਿਖਾਈ ਨਹੀਂ ਦਿੰਦੀ। ਸਮੱਗਰੀ ਦੇ ਮਿਟਾਏ ਜਾਣ ਤੋਂ ਬਾਅਦ, ਇਸਨੂੰ ਬੈਕਅੱਪ ਅਤੇ ਬਿਪਤਾ ਰਿਕਵਰੀ ਸਿਸਟਮਾਂ ਤੋਂ ਹਟਾਉਣ ਵਿੱਚ ਸਾਨੂੰ ਹੋਰ 90 ਦਿਨ ਤਕ ਲੱਗ ਸਕਦੇ ਹਨ। ਹੇਠ ਦਰਸਾਈਆਂ ਸਥਿਤੀਆਂ ਵਿੱਚ ਅਕਾਊਂਟ ਮਿਟਾਉਣ ਦੇ ਜਾਂ ਸਮੱਗਰੀ ਨੂੰ ਮਿਟਾਉਣ ਦੀ ਪ੍ਰਕਿਰਿਆ ਸ਼ੁਰੂ ਹੋਣਦੇ 90 ਦਿਨਾਂ ਦੇ ਅੰਦਰ-ਅੰਦਰ ਸਮੱਗਰੀ ਨੂੰ ਮਿਟਾਇਆ ਨਹੀਂ ਜਾਵੇਗਾ :
- ਇਸ ਲਾਇਸੈਂਸ ਦੇ ਅਨੁਸਾਰ ਤੁਹਾਡੀ ਸਮੱਗਰੀ ਨੂੰ ਹੋਰ ਲੋਕਾਂ ਵੱਲੋਂ ਜਿੱਥੇ ਵਰਤਿਆ ਗਿਆ ਹੋਵੇ ਅਤੇ ਉਨ੍ਹਾਂ ਨੇ ਇਸ ਨੂੰ ਨਾ ਮਿਟਾਇਆ ਹੋਵੇ (ਇਸ ਸਥਿਤੀ ਵਿੱਚ ਸਮੱਗਰੀ ਨੂੰ ਮਿਟਾਏ ਜਾਣ ਤੱਕ ਇਹ ਲਾਇਸੈਂਸ ਲਾਗੂ ਰਹੇਗਾ);
- ਜਿੱਥੇ ਸਾਡੇ ਸਿਸਟਮਾਂ ਦੀਆਂ ਤਕਨੀਕੀ ਸੀਮਾਵਾਂ ਕਰਕੇ 90 ਦਿਨਾਂ ਦੇ ਅੰਦਰ-ਅੰਦਰ ਮਿਟਾਉਣਾ ਸੰਭਵ ਨਾਂ ਹੋਵੇ, ਉਸ ਸਥਿਤੀ ਵਿੱਚ, ਜਿਵੇਂ ਹੀ ਤਕਨੀਕੀ ਰੂਪ ਵਿੱਚ ਸੰਭਵ ਹੋਵੇਗਾ ਅਸੀਂ ਮਿਟਾਉਣ ਨੂੰ ਪੂਰਾ ਕਰਾਂਗੇ; ਜਾਂ
- ਜਿੱਥੇ ਤੁਰੰਤ ਮਿਟਾਉਣ ਨਾਲ ਇਹ ਕਰਨ ਦੀ ਸਾਡੀ ਯੋਗਤਾ ਪ੍ਰਤੀਬੰਧਿਤ ਹੋਵੇਗੀ:
- ਗ਼ੈਰ-ਕਾਨੂੰਨੀ ਗਤੀਵਿਧੀ ਜਾਂ ਸਾਡੀਆਂ ਸ਼ਰਤਾਂ ਅਤੇ ਨੀਤੀਆਂ ਦੀ ਉਲੰਘਣਾਂ ਦੀ ਪੜਤਾਲ ਜਾਂ ਪਛਾਣ ਕਰਨਾ (ਉਦਾਹਰਨ ਲਈ, ਸਾਡੇ ਉਤਪਾਦਾਂ ਜਾਂ ਸਿਸਟਮਾਂ ਦੀ ਦੁਰਵਰਤੋਂ ਦੀ ਪਛਾਣ ਜਾਂ ਪੜਤਾਲ ਕਰਨ ਲਈ);
- ਸਾਡੇ ਉਤਪਾਦਾਂ, ਸਿਸਟਮਾਂ, ਸੇਵਾਵਾਂ, ਸਾਡੇ ਕਰਮਚਾਰੀਆਂ ਅਤੇ ਯੂਜ਼ਰ ਦੀ ਸਲਾਮਤੀ, ਅਖੰਡਤਾ ਅਤੇ ਸੁਰੱਖਿਆ ਦੀ ਰੱਖਿਆ ਕਰਨਾ ਅਤੇ ਖੁਦ ਦੀ ਰੱਖਿਆ ਕਰਨਾ;
- ਡੇਟਾ ਸਮੇਤ ਸਬੂਤ ਦੀ ਸੰਭਾਲ ਕਰਨ ਵਾਸਤੇ ਕਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨਾ, ਵਿੱਤੀ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ Meta ਦੀਆਂ ਕੰਪਨੀਆਂ ਵੱਲੋਂ ਕਾਨੂੰਨ ਵੱਲੋਂ ਲੋੜੀਂਦੀਆਂ ਕਿਸੇ ਵੀ ਰਿਕਾਰਡ ਰੱਖਣ ਦੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਸੁਰੱਖਿਅਤ ਰੱਖਦੀਆਂ ਹਨ; ਜਾਂ
- ਇੱਕ ਅਦਾਲਤੀ ਜਾਂ ਪ੍ਰਸ਼ਾਸਨਿਕ ਅਧਿਕਾਰੀ, ਕਾਨੂੰਨ ਲਾਗੂ ਕਰਨ ਵਾਲੇ ਜਾਂ ਕਿਸੇ ਸਰਕਾਰੀ ਏਜੰਸੀ ਦੀ ਬੇਨਤੀ ਦੀ ਪਾਲਣਾ ਕਰਨਾ;
ਅਜਿਹੇ ਮਾਮਲੇ ਵਿੱਚ, ਸਮੱਗਰੀ ਨੂੰ ਸਿਰਫ ਉਦੋਂ ਤੱਕ ਬਰਕਰਾਰ ਰੱਖਿਆ ਜਾਵੇਗਾ ਜਦੋਂ ਤੱਕ ਉਸ ਨੂੰ ਬਰਕਰਾਰ ਰੱਖਣ ਦੇ ਉਦੇਸ਼ ਪੂਰੇ ਨਹੀਂ ਹੋ ਜਾਂਦੇ (ਅਸਲ ਮਿਆਦ ਮਾਮਲੇ ਅਨੁਸਾਰ ਵੱਖੋ-ਵੱਖਰੀ ਹੋਵੇਗੀ)। ਉਪਰੋਕਤ ਸਾਰੇ ਮਾਮਲਿਆਂ ਵਿੱਚ, ਇਹ ਲਾਇਸੈਂਸ ਸਮੱਗਰੀ ਦੇ ਪੂਰੀ ਤਰ੍ਹਾਂ ਮਿਟਾਏ ਜਾਣ ਤੱਕ ਜਾਰੀ ਰਹੇਗਾ। - ਤੁਹਾਡਾ ਨਾਂ, ਪ੍ਰੋਫ਼ਾਈਲ ਫ਼ੋਟੋ, ਅਤੇ ਇਸ਼ਤਿਹਾਰਾਂ ਅਤੇ ਪ੍ਰਯੋਜਿਤ ਸਮੱਗਰੀ ਜਾਂ ਵਪਾਰਕ ਸਮੱਗਰੀ ਦੇ ਨਾਲ ਤੁਹਾਡੀਆਂ ਕਾਰਵਾਈਆਂ ਬਾਰੇ ਜਾਣਕਾਰੀ ਨੂੰ ਵਰਤਣ ਦੀ ਇਜਾਜ਼ਤ: ਤੁਸੀਂ ਸਾਨੂੰ ਤੁਹਾਡੇ ਲਈ ਕਿਸੇ ਵੀ ਕਿਸਮ ਦੇ ਮੁਆਵਜ਼ੇ ਤੋਂ ਬਿਨਾਂ, ਆਪਣੇ ਨਾਂ ਅਤੇ ਪ੍ਰੋਫ਼ਾਈਲ ਫ਼ੋਟੋ ਅਤੇ ਇਸ਼ਤਿਹਾਰਾਂ ਦੇ ਅੱਗੇ ਜਾਂ ਇਨ੍ਹਾਂ ਦੇ ਸੰਬੰਧ ਵਿੱਚ Facebook 'ਤੇ ਤੁਹਾਡੇ ਵੱਲੋਂ ਕੀਤੀਆਂ ਕਾਰਵਾਈਆਂ ਬਾਰੇ ਜਾਣਕਾਰੀ, ਪੇਸ਼ਕਸ਼ਾਂ, ਅਤੇ ਸਾਡੇ ਵੱਲੋਂ ਸਾਡੇ ਉਤਪਾਦਾਂ ਵਿੱਚ ਦਿਖਾਈ ਜਾਣ ਵਾਲੀ ਹੋਰ ਪ੍ਰਯੋਜਿਤ ਜਾਂ ਵਪਾਰਕ ਸਮੱਗਰੀ ਨੂੰ ਵਰਤਣ ਦੀ ਇਜਾਜ਼ਤ ਦਿੰਦੇ ਹੋ। ਉਦਾਹਰਨ ਲਈ, ਅਸੀਂ ਤੁਹਾਡੇ ਦੋਸਤਾਂ ਨੂੰ ਇਹ ਦਿਖਾ ਸਕਦੇ ਹਾਂ ਕਿ ਤੁਹਾਨੂੰ ਕਿਸੇ ਇਸ਼ਤਿਹਾਰ ਵਾਲੇ ਇਵੈਂਟ ਵਿੱਚ ਦਿਲਚਸਪੀ ਹੈ ਜਾਂ ਤੁਸੀਂ ਕਿਸੇ ਬ੍ਰਾਂਡ ਵੱਲੋਂ ਬਣਾਏ Facebook ਪੇਜ ਨੂੰ ਪਸੰਦ ਕੀਤਾ ਹੈ ਜਿਸਨੇ ਆਪਣੇ ਇਸ਼ਤਿਹਾਰਾਂ ਨੂੰ Facebook 'ਤੇ ਦਿਖਾਉਣ ਵਾਸਤੇ ਸਾਨੂੰ ਭੁਗਤਾਨ ਕੀਤਾ ਹੁੰਦਾ ਹੈ। ਅਜਿਹੇ ਇਸ਼ਤਿਹਾਰ ਅਤੇ ਸਮੱਗਰੀ ਸਿਰਫ਼ ਉਨ੍ਹਾਂ ਲੋਕਾਂ ਵੱਲੋਂ ਦੇਖੇ ਜਾ ਸਕਦੇ ਹਨ ਜਿੰਨ੍ਹਾਂ ਦੇ ਕੋਲ Meta ਦੇ ਉਤਪਾਦਾਂ 'ਤੇ ਤੁਹਾਡੇ ਵੱਲੋਂ ਕੀਤੀਆਂ ਕਾਰਵਾਈਆਂ ਨੂੰ ਦੇਖਣ ਲਈ ਤੁਹਾਡੀ ਇਜਾਜ਼ਤ ਹੁੰਦੀ ਹੈ। ਤੁਸੀਂ ਆਪਣੀਆਂ ਇਸ਼ਤਿਹਾਰ ਸੈਟਿੰਗਾਂ ਅਤੇ ਪਸੰਦਾਂ ਬਾਰੇ ਹੋਰ ਜਾਣ ਸਕਦੇ ਹੋ।
- ਤੁਹਾਡੇ ਵੱਲੋਂ ਵਰਤੇ ਜਾਂਦੇ ਸਾਫ਼ਟਵੇਅਰ ਨੂੰ ਅਪਡੇਟ ਜਾਂ ਡਾਉਨਲੋਡ ਕਰਨ ਦੀ ਅਨੁਮਤੀ: ਜੇ ਤੁਸੀਂ ਸਾਡੇ ਸੌਫਟਵੇਅਰ ਨੂੰ ਡਾਊਨਲੋਡ ਕਰਦੇ ਹੋ ਜਾਂ ਵਰਤਦੇ ਹੋ, ਤਾਂ ਤੁਸੀਂ ਸਾਨੂੰ ਜਿੱਥੇ ਲਾਗੂ ਹੋਵੇ ਉਸ ਅਨੁਸਾਰ ਸੌਫਟਵੇਅਰ ਲਈ ਅੱਪਡੇਟਾਂ ਨੂੰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਅਨੁਮਤੀ ਦਿੰਦੇ ਹੋ।
4. ਸਾਡੀ ਬੌਧਿਕ ਸੰਪਤੀ ਨੂੰ ਵਰਤਣ ਦੀਆਂ ਸੀਮਾਵਾਂ ਹਨ
ਜੇ ਤੁਸੀਂ ਬੌਧਿਕ ਸੰਪਤੀ ਦੇ ਅਧਿਕਾਰਾਂ ਦੁਆਰਾ ਕਵਰ ਕੀਤੀ ਗਈ ਸਮੱਗਰੀ ਦੀ ਵਰਤੋਂ ਕਰਦੇ ਹੋ ਜੋ ਸਾਡੇ ਕੋਲ ਹੈ ਅਤੇ ਸਾਡੇ ਉਤਪਾਦਾਂ ਵਿੱਚ ਉਪਲਬਧ ਹੈ (ਉਦਾਹਰਨ ਲਈ, ਸਾਡੇ ਵੱਲੋਂ ਪ੍ਰਦਾਨ ਕੀਤੇ ਚਿੱਤਰ, ਡਿਜ਼ਾਈਨ, ਵੀਡੀਓਜ਼, ਜਾਂ ਧੁਨੀਆਂ ਜੋ ਤੁਸੀਂ ਆਪਣੇ ਵੱਲੋਂ ਤਿਆਰ ਕੀਤੀ ਸਮੱਗਰੀ ਵਿੱਚ ਸ਼ਾਮਲ ਕਰਦੇ ਹੋ ਜਾਂ Facebook 'ਤੇ ਸਾਂਝਾ ਕਰਦੇ ਹੋ), ਤਾਂ ਅਸੀਂ ਉਸ ਸਮੱਗਰੀ ਲਈ ਸਾਰੇ ਅਧਿਕਾਰ (ਪਰ ਤੁਹਾਡੇ ਨਹੀਂ) ਰੱਖਦੇ ਹਾਂ। ਤੁਸੀਂ ਸਿਰਫ਼ ਸਾਡੇ ਕਾਪੀਰਾਈਟ ਜਾਂ ਟਰੇਡਮਾਰਕਾਂ (ਜਾਂ ਕੋਈ ਵੀ ਸਮਾਨ ਚਿੰਨ੍ਹਾਂ) ਨੂੰ ਵਰਤ ਸਕਦੇ ਹੋ ਜਿਵੇਂ ਕਿ ਸਾਡੀਆਂ ਬ੍ਰਾਂਡ ਵਰਤੋਂ ਦੀਆਂ ਗਾਈਡਲਾਈਨਾਂ ਜਾਂ ਸਾਡੀ ਪੂਰਵ-ਲਿਖਤੀ ਇਜਾਜ਼ਤ ਨਾਲ ਸਪੱਸ਼ਟ ਤੌਰ 'ਤੇ ਇਜਾਜ਼ਤ ਦਿੱਤੀ ਗਈ ਹੈ। ਤੁਹਾਨੂੰ ਸਾਡੇ ਉਤਪਾਦਾਂ ਨੂੰ ਜਾਂ ਉਨ੍ਹਾਂ ਦੇ ਹਿੱਸਿਆਂ ਨੂੰ ਬਦਲਣ, ਅਨੁਵਾਦ ਕਰਨ, ਡੈਰੀਵੇਟਿਵ ਕੰਮ ਤਿਆਰ ਕਰਨ, ਤੌੜਨ, ਜਾਂ ਰਿਵਰਸ ਇੰਜੀਨੀਅਰ ਕਰਨ ਲਈ ਸਾਡੀ ਲਿਖਤ ਇਜਾਜ਼ਤ (ਜਾਂ ਓਪਨ ਸੋਰਸ ਲਾਇਸੈਂਸ ਅਧੀਨ ਆਗਿਆ) ਪ੍ਰਾਪਤ ਕਰਨੀ ਪਵੇਗੀ, ਜਾਂ ਸਾਡੇ ਤੋਂ ਸੋਮਾ ਕੋਡ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ, ਸਿਵਾਏ ਜਦੋਂ ਕੋਈ ਅਪਵਾਦ ਜਾਂ ਸੀਮਾ ਲਾਗੂ ਕਨੂੰਨ ਅਧੀਨ ਲਾਗੂ ਹੁੰਦੀ ਹੈ ਜਾਂ ਤੁਹਾਡਾ ਆਚਰਣ Meta ਬੱਗ ਬਾਉਂਟੀ ਪ੍ਰੋਗਰਾਮ ਨਾਲ ਸੰਬੰਧਿਤ ਹੈ। 4. ਵਧੀਕ ਪ੍ਰਬੰਧ
1. ਸਾਡੀਆਂ ਸ਼ਰਤਾਂ ਨੂੰ ਅਪਡੇਟ ਕਰਨਾ
ਅਸੀਂ ਤੁਹਾਡੇ ਅਤੇ ਸਾਡੇ ਭਾਈਚਾਰੇ ਲਈ ਆਪਣੇ ਉਤਪਾਦਾਂ ਨੂੰ ਬਿਹਤਰ ਬਣਾਉਣ ਲਈ ਹਮੇਸ਼ਾਂ ਆਪਣੀਆਂ ਸੇਵਾਵਾਂ ਨੂੰ ਸੁਧਾਰਨ ਅਤੇ ਨਵੀਆਂ ਵਿਸ਼ੇਸ਼ਤਾਵਾਂ ਦਾ ਵਿਕਾਸ ਕਰਨ ਲਈ ਕੰਮ ਕਰਦੇ ਹਾਂ। ਨਤੀਜੇ ਵਜੋਂ, ਸਾਡੀਆਂ ਸੇਵਾਵਾਂ ਅਤੇ ਅਭਿਆਸਾਂ ਨੂੰ ਸਹੀ ਤਰ੍ਹਾਂ ਪ੍ਰਦਰਸ਼ਿਤ ਕਰਨ ਲਈ, ਸਾਡੇ ਉਤਪਾਦਾਂ ਅਤੇ ਸੇਵਾਵਾਂ 'ਤੇ ਇਕ ਮਹਿਫੂਸ ਅਤੇ ਸੁਰੱਖਿਅਤ ਅਨੁਭਵ ਨੂੰ ਉਤਸ਼ਾਹਤ ਕਰਨ ਲਈ, ਅਤੇ/ਜਾਂ ਲਾਗੂ ਕਨੂੰਨ ਦੀ ਪਾਲਣਾ ਕਰਨ ਲਈ ਸਾਨੂੰ ਸਮੇਂ-ਸਮੇਂ 'ਤੇ ਇਨ੍ਹਾਂ ਸ਼ਰਤਾਂ ਨੂੰ ਅੱਪਡੇਟ ਕਰਨ ਦੀ ਲੋੜ ਪੈ ਸਕਦੀ ਹੈ। ਜਦ ਤਕ ਕਨੂੰਨ ਨਾ ਰੋਕਦਾ ਹੋਵੇ , ਸਾਡੇ ਵੱਲੋਂ ਇਨ੍ਹਾਂ ਸ਼ਰਤਾਂ ਵਿੱਚ ਬਦਲਾਅ ਕੀਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਸੂਚਿਤ ਕਰਾਂਗੇ ਅਤੇ ਉਨ੍ਹਾਂ ਦੇ ਪ੍ਰਭਾਵੀ ਹੋਣ ਤੋਂ ਪਹਿਲਾਂ ਤੁਹਾਨੂੰ ਉਨ੍ਹਾਂ ਦੀ ਸਮੀਖਿਆ ਕਰਨ ਦਾ ਮੌਕਾ ਦੇਵਾਂਗੇ। ਅੱਪਡੇਟ ਕੀਤੀਆਂ ਕੋਈ ਵੀ ਸ਼ਰਤਾਂ ਪ੍ਰਭਾਵੀ ਹੋਣ ਤੋਂ ਬਾਅਦ, ਤੁਸੀਂ ਉਨ੍ਹਾਂ ਸ਼ਰਤਾਂ ਨਾਲ ਪਾਬੰਦ ਹੋ ਜਾਓਗੇ ਜੇਕਰ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਰਨਾ ਜਾਰੀ ਰੱਖਦੇ ਹੋ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਰਨਾ ਜਾਰੀ ਰੱਖੋਗੇ, ਪਰ ਜੇਕਰ ਤੁਸੀਂ ਸਾਡੀਆਂ ਅਪਡੇਟ ਕੀਤੀਆਂ ਸ਼ਰਤਾਂ ਨਾਲ ਸਹਿਮਤ ਨਹੀਂ ਹੋ ਅਤੇ Facebook ਭਾਈਚਾਰੇ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਵੀ ਸਮੇਂ ਆਪਣੇ ਅਕਾਊਂਟ ਨੂੰ ਮਿਟਾ ਸਕਦੇ ਹੋ। 2. ਖਾਤਾ ਮੁਅੱਤਲ ਜਾਂ ਸਮਾਪਤ ਕਰਨਾ
ਅਸੀਂ Facebook ਨੂੰ ਅਜਿਹੀ ਜਗ੍ਹਾ ਬਣਾਉਣਾ ਚਾਹੁੰਦੇ ਹਾਂ ਜਿੱਥੇ ਲੋਕ ਮਹਿਸੂਸ ਕਰਨ ਕਿ ਆਪਣੇ ਆਪ ਨੂੰ ਜ਼ਾਹਰ ਕਰਨ ਅਤੇ ਆਪਣੇ ਖਿਆਲਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਸੁਰੱਖਿਅਤ ਹਨ ਅਤੇ ਜਿੱਥੇ ਉਨ੍ਹਾਂ ਦਾ ਸਵਾਗਤ ਹੈ। ਜੇ ਅਸੀਂ ਆਪਣੀ ਸੂਝ ਨਾਲ ਇਹ ਨਿਰਧਾਰਤ ਕਰਦੇ ਹਾਂ ਕਿ ਤੁਸੀਂ ਸਪਸ਼ਟ, ਗੰਭੀਰ ਰੂਪ ਵਿੱਚ ਜਾਂ ਬਾਰ-ਬਾਰ ਸਾਡੀਆਂ ਸ਼ਰਤਾਂ ਜਾਂ ਨੀਤੀਆਂ, ਖ਼ਾਸ ਕਰ ਭਾਈਚਾਰਕ ਮਿਆਰਾਂ ਸਮੇਤ, ਦੀ ਉਲੰਘਣਾ ਕੀਤੀ ਹੈ, ਤਾਂ ਅਸੀਂ Meta ਕੰਪਨੀ ਦੇ ਉਤਪਾਦਾਂ 'ਤੇ ਤੁਹਾਡੀ ਐਕਸੈਸ ਨੂੰ ਮੁਅੱਤਲ ਜਾਂ ਸਥਾਈ ਤੌਰ 'ਤੇ ਅਯੋਗ ਕਰ ਸਕਦੇ ਹਾਂ ਅਤੇ ਅਸੀਂ ਤੁਹਾਡੇ ਅਕਾਊਂਟ ਨੂੰ ਸਥਾਈ ਤੌਰ 'ਤੇ ਅਯੋਗ ਕਰ ਸਕਦੇ ਹਾਂ ਜਾਂ ਮਿਟਾ ਸਕਦੇ ਹਾਂ। ਅਸੀਂ ਤੁਹਾਡੇ ਅਕਾਊਂਟ ਨੂੰ ਅਸਮਰਥਿਤ ਕਰ ਸਕਦੇ ਹਾਂ ਜਾਂ ਮਿਟਾ ਸਕਦੇ ਹਾਂ ਜੇ ਤੁਸੀਂ ਵਾਰ-ਵਾਰ ਹੋਰ ਲੋਕਾਂ ਦੇ ਬੌਧਿਕ ਸੰਪੱਤੀ ਦੇ ਅਧਿਕਾਰਾਂ ਨੂੰ ਭੰਗ ਕਰਦੇ ਹੋ ਜਾਂ ਜਿੱਥੇ ਕਾਨੂੰਨੀ ਕਾਰਨਾਂ ਕਰਕੇ ਸਾਨੂੰ ਅਜਿਹਾ ਕਰਨ ਦੀ ਲੋੜ ਪੈਂਦੀ ਹੈ। ਜੇ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਡੇ ਅਕਾਊਂਟ ਦੀ ਪੁਸ਼ਟੀ ਨਹੀਂ ਹੁੰਦੀ, ਲੰਬੇ ਸਮੇਂ ਤੱਕ ਤੁਹਾਡੇ ਅਕਾਊਂਟ ਦੀ ਕੋਈ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਇਹ ਅਕਿਰਿਆਸ਼ੀਲ ਰਹਿੰਦਾ ਹੈ, ਜਾਂ ਜੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਤੁਹਾਡੀ ਆਗਿਆ ਬਗੈਰ ਇਸ ਦੀ ਵਰਤੋਂ ਕੀਤੀ ਹੈ ਅਤੇ ਅਸੀਂ ਅਕਾਊਂਟ 'ਤੇ ਤੁਹਾਡੀ ਮਾਲਕੀ ਦੀ ਪੁਸ਼ਟੀ ਕਰਨ ਵਿੱਚ ਅਸਮਰੱਥ ਰਹਿੰਦੇ ਹਾਂ ਤਾਂ ਅਸੀਂ ਤੁਹਾਡੇ ਅਕਾਊਂਟ ਨੂੰ ਅਸਮਰੱਥ ਕਰ ਸਕਦੇ ਹਾਂ ਜਾਂ ਮਿਟਾ ਸਕਦੇ ਹਾਂ। ਅਸੀਂ ਤੁਹਾਡੇ ਅਕਾਊਂਟ ਨੂੰ ਕਿਵੇਂ ਅਸਮਰਥਿਤ ਕਰਦੇ ਜਾਂ ਮਿਟਾਉਂਦੇ ਹਾਂ ਇਸ ਬਾਰੇ ਹੋਰ ਜਾਣੋ। ਜਿੱਥੇ ਅਸੀਂ ਅਜਿਹੀ ਕਾਰਵਾਈ ਕਰਦੇ ਹਾਂ ਤਾਂ ਅਸੀਂ ਤੁਹਾਨੂੰ ਦੱਸ ਦਿਆਂਗੇ ਅਤੇ ਦੂਸਰੀ ਸਮੀਖਿਆ ਦੀ ਬੇਨਤੀ ਕਰਨ ਲਈ ਤੁਹਾਡੇ ਵਾਸਤੇ ਉਪਲਬਧ ਕੋਈ ਵੀ ਹੋਰ ਵਿਕਲਪਾਂ ਬਾਰੇ ਦੱਸਾਂਗੇ, ਜਦੋਂ ਤੱਕ ਅਜਿਹਾ ਕਰਨ ਨਾਲ ਅਸੀ ਜਾਂ ਹੋਰ ਕਾਨੂੰਨੀ ਜ਼ਿੰਮੇਵਾਰੀ ਦੇ ਅਧੀਨ ਆ ਸਕਦੇ ਹਾਂ; ਉਪਭੋਗਤਾਵਾਂ ਦੇ ਸਾਡੇ ਭਾਈਚਾਰੇ ਨੂੰ ਨੁਕਸਾਨ ਪਹੁੰਚਾ ਸਕਦਾ ਹੋਵੇ; ਸਾਡੀਆਂ ਸੇਵਾਵਾਂ, ਸਿਸਟਮਾਂ ਜਾਂ ਉਤਪਾਦਾਂ ਵਿੱਚੋਂ ਕਿਸੇ ਦੀ ਵੀ ਅਖੰਡਤਾ ਜਾਂ ਸੰਚਾਲਨ ਨਾਲ ਛੇੜਛਾੜ ਜਾਂ ਉਨ੍ਹਾਂ ਵਿੱਚ ਦਖਲ ਦੇ ਸਕਦਾ ਹੋਵੇ; ਜਿੱਥੇ ਅਸੀਂ ਤਕਨੀਕੀ ਸੀਮਾਵਾਂ ਕਰਦੇ ਪ੍ਰਤੀਬੰਧਿਤ ਹੁੰਦੇ ਹਾਂ; ਜਾਂ ਜਿੱਥੇ ਕਾਨੂੰਨੀ ਕਾਰਨਾਂ ਕਰਕੇ ਸਾਡੇ 'ਤੇ ਅਜਿਹਾ ਕਰਨ ਤੋਂ ਰੋਕ ਹੋਵੇ। ਤੁਸੀਂ ਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡਾ ਅਕਾਊਂਟ ਅਸਮਰਥਿਤ ਹੋ ਗਿਆ ਹੈ ਅਤੇ ਸਾਡੇ ਨਾਲ ਕਿਵੇਂ ਸੰਪਰਕ ਕਰਨਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਗਲਤੀ ਨਾਲ ਤੁਹਾਡੇ ਅਕਾਊਂਟ ਨੂੰ ਅਸਮਰਥਿਤ ਕੀਤਾ ਹੈ। ਜੇਕਰ ਤੁਸੀਂ ਆਪਣੇ ਅਕਾਊਂਟ ਨੂੰ ਮਿਟਾਉਂਦੇ ਹੋ ਜਾਂ ਅਸੀਂ ਤੁਹਾਡੇ ਅਕਾਊਂਟ ਨੂੰ ਮਿਟਾਉਂਦੇ ਜਾਂ ਅਸਮਰੱਥ ਕਰਦੇ ਹਾਂ, ਤਾਂ ਇਹ ਸ਼ਰਤਾਂ ਤੁਹਾਡੇ ਅਤੇ ਸਾਡੇ ਵਿਚਕਾਰ ਸਮਝੌਤੇ ਵਜੋਂ ਸਮਾਪਤ ਹੋ ਜਾਣਗੀਆਂ, ਪਰ ਅੱਗੇ ਦਿੱਤੇ ਪ੍ਰਾਵਧਾਨ ਜਾਰੀ ਰਹਿਣਗੇ: 3, 4.2-4.5. 3. ਜ਼ੁੰਮੇਵਾਰੀ ਸੰਬੰਧੀ ਸੀਮਾਵਾਂ
ਅਸੀਂ ਬਿਹਤਰੀਨ ਉਤਪਾਦਾਂ ਨੂੰ ਮੁਹੱਈਆ ਕਰਵਾਉਣ ਲਈ ਅਤੇ ਉਨ੍ਹਾਂ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਲਈ ਸਪੱਸ਼ਟ ਗਾਈਡਲਾਈਨਾਂ ਨਿਰਧਾਰਿਤ ਕਰਨ ਲਈ ਬਹੁਤ ਮਿਹਨਤ ਕਰਦੇ ਹਾਂ। ਸਾਡੇ ਉਤਪਾਦ, ਹਾਲਾਂਕਿ "ਉਸੇ ਤਰ੍ਹਾਂ" ਪ੍ਰਦਾਨ ਕੀਤੇ ਜਾਂਦੇ ਹਨ, ਅਤੇ ਅਸੀਂ ਇਸਦੀ ਕੋਈ ਗਾਰੰਟੀ ਨਹੀਂ ਲੈਂਦੇ ਹਾਂ ਕਿ ਉਹ ਹਮੇਸ਼ਾ ਯਕੀਨੀ, ਸੁਰੱਖਿਅਤ ਜਾਂ ਤਰੁੱਟੀਆਂ ਤੋਂ ਬਿਨਾਂ ਹੋਣਗੇ, ਜਾਂ ਉਹ ਬਿਨਾਂ ਕਿਸੇ ਵਿਘਨ, ਦੇਰੀ ਜਾਂ ਅਪੂਰਣਤਾ ਦੇ ਕੰਮ ਕਰਨਗੇ। ਕਨੂੰਨ ਵੱਲੋਂ ਇਜਾਜ਼ਤ ਦਿੱਤੀ ਸੀਮਾ ਤੱਕ, ਅਸੀਂ ਸਾਰੀਆਂ ਵਾਰੰਟੀਆਂ, ਸਪੱਸ਼ਟ ਜਾਂ ਅਸਪੱਸ਼ਟ - ਲਾਗੂ ਵਪਾਰਕ ਵਾਰੰਟੀਆਂ, ਕਿਸੇ ਖ਼ਾਸ ਉਦੇਸ਼ ਲਈ ਫਿੱਟਨੈੱਸ ਵਾਰੰਟੀਆਂ, ਸਿਰਲੇਖ ਅਤੇ ਗੈਰ-ਉਲੰਘਣਾ ਦਿਆਂ ਵਾਰੰਟੀਆਂ ਸਮੇਤ, ਨੂੰ ਅਸਵੀਕਾਰ ਕਰਦੇ ਹਾਂ। ਅਸੀਂ ਇਸ 'ਤੇ ਨਿਯੰਤਰਣ ਨਹੀਂ ਕਰਦੇ ਜਾਂ ਨਿਰਦੇਸ਼ ਨਹੀਂ ਦਿੰਦੇ ਹਾਂ ਕਿ ਲੋਕ ਜਾਂ ਹੋਰ ਕੀ ਕਰਦੇ ਹਨ ਜਾਂ ਕੀ ਕਹਿੰਦੇ ਹਨ ਅਤੇ ਅਸੀਂ ਉਨ੍ਹਾਂ ਦੀਆਂ ਕਾਰਵਾਈਆਂ ਜਾਂ ਰਵੱਈਏ (ਭਾਵੇਂ ਆਨਲਾਈਨ ਜਾਂ ਆਫ਼ਲਾਈਨ ਹੋਣ) ਜਾਂ ਉਨ੍ਹਾਂ ਵੱਲੋਂ ਸਾਂਝੀ ਕੀਤੀ ਸਮੱਗਰੀ (ਅਪਮਾਨਜਨਕ, ਅਣਉਚਿਤ, ਅਸ਼ਲੀਲ, ਗੈਰ ਕਨੂੰਨੀ, ਅਤੇ ਹੋਰ ਇਤਰਾਜ਼ਯੋਗ ਸਮੱਗਰੀ ਸਮੇਤ) ਲਈ ਜ਼ਿੰਮੇਵਾਰ ਨਹੀਂ ਹਾਂ। ਅਸੀਂ ਇਸਦੀ ਪੂਰਵ ਸੂਚਨਾ ਨਹੀਂ ਦੇ ਸਕਦੇ ਕਿ ਸਾਡੇ ਉਤਪਾਦਾਂ ਦੇ ਨਾਲ ਸਮੱਸਿਆਵਾਂ ਕਦੋਂ ਹੋ ਸਕਦੀਆਂ ਹਨ। ਫਲਸਰੂਪ, ਸਾਡੀ ਦੇਣਦਾਰੀ ਲਾਗੂ ਕਨੂੰਨ ਦੁਆਰਾ ਪੂਰੀ ਇਜਾਜ਼ਤ ਤੱਕ ਸੀਮਿਤ ਕੀਤੀ ਜਾਏਗੀ, ਅਤੇ ਕਿਸੇ ਵੀ ਸਥਿਤੀ ਵਿੱਚ ਅਸੀਂ ਤੁਹਾਡੇ ਕਿਸੇ ਗੁੰਮ ਹੋਏ ਮੁਨਾਫੇ, ਆਮਦਨ, ਜਾਣਕਾਰੀ, ਜਾਂ ਡੇਟਾ,ਜਾਂ ਇੰਨ੍ਹਾਂ ਨਿਯਮਾਂ ਜਾਂ Meta ਦੇ ਉਤਪਾਦਾਂ (ਭਾਵੇਂ ਕਿਸੇ ਵੀ ਕਾਰਨ ਅਤੇ ਜ਼ਿੰਮੇਵਾਰੀ ਦੇ ਕਿਸੇ ਸਿਧਾਂਤ'ਤੇ,ਲਾਪਰਵਾਹੀ ਸਮੇਤ) ਨਾਲ ਹੋਣ ਵਾਲੇ ਜਾਂ ਸੰਬੰਧਤ ਨਤੀਜੇ ਵਜੋਂ, ਵਿਸ਼ੇਸ਼, ਅਸਿੱਧੇ, ਮਿਸਾਲੀ, ਦੰਡਕਾਰੀ ਅਤੇ ਇਤਫਾਕੀਆ ਨੁਕਸਾਨਾਂ ਲਈ ਦੇਣਦਾਰ ਨਹੀਂ ਹੋਵਾਂਗੇ, ਭਾਵੇਂ ਸਾਨੂੰ ਅਜਿਹੇ ਨੁਕਸਾਨਾਂ ਦੀ ਸੰਭਾਵਨਾ ਬਾਰੇ ਸਲਾਹ ਦਿੱਤੀ ਗਈ ਹੋਵੇ। ਇਨ੍ਹਾਂ ਸ਼ਰਤਾਂ ਜਾਂ Meta ਦੇ ਉਤਪਾਦਾਂ ਤੋਂ ਜਾਂ ਇਨ੍ਹਾਂ ਨਾਲ ਸੰਬੰਧਤ ਸਾਡੀ ਸਮੁੱਚੀ ਦੇਣਦਾਰੀ $100 ਜਾਂ ਪਿਛਲੇ ਬਾਰਾਂ ਮਹੀਨਿਆਂ ਵਿੱਚ ਤੁਸੀਂ ਸਾਨੂੰ ਜਿੰਨੀ ਰਕਮ ਅਦਾ ਕੀਤੀ ਹੈ (ਜੋ ਵੀ ਵਧੇਰੇ ਹੈ), ਉਸ ਤੋਂ ਵੱਧ ਨਹੀਂ ਹੋਵੇਗੀ। 4. ਵਿਵਾਦ
ਅਸੀਂ ਸਪਸ਼ਟ ਨਿਯਮ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਅਸੀਂ ਤੁਹਾਡੇ ਅਤੇ ਸਾਡੇ ਵਿਚਕਾਰ ਵਿਵਾਦਾਂ ਨੂੰ ਸੀਮਤ ਕਰ ਸਕੀਏ ਜਾਂ ਉਮੀਦੀ ਤੌਰ 'ਤੇ ਬਚ ਸਕੀਏ। ਫਿਰ ਵੀ, ਜੇਕਰ ਕੋਈ ਵਿਵਾਦ ਪੈਦਾ ਹੋ ਜਾਂਦਾ ਹੈ, ਇਹ ਜਾਣਕਾਰੀ ਲਾਹੇਵੰਦ ਹੈ ਕਿ ਇਸ ਦਾ ਹੱਲ ਕਿੱਥੇ ਹੋ ਸਕਦਾ ਹੈ ਅਤੇ ਕਿਹੜੇ ਕਨੂੰਨ ਲਾਗੂ ਹੋਣਗੇ। ਤੁਸੀਂ ਅਤੇ Meta ਹਰ ਕੋਈ ਸਹਿਮਤ ਹੋ ਕਿ ਸਾਡੇ ਵਿਚਕਾਰ ਕੋਈ ਦਾਅਵਾ, ਕਾਰਵਾਈ ਦਾ ਕਾਰਨ, ਜਾਂ ਵਿਵਾਦ ਪੈਦਾ ਹੁੰਦਾ ਹੈ ਜੋ ਇਨ੍ਹਾਂ ਸ਼ਰਤਾਂ ਨਾਲ ਜੁੜਿਆ ਹੋਇਆ ਹੈ ਜਾਂ Meta ਦੇ ਉਤਪਾਦਾਂ 'ਤੇ ਤੁਹਾਡੀ ਐਕਸੈਸ ਜਾਂ ਵਰਤੋਂ ਨਾਲ ਸੰਬੰਧਿਤ ਹੈ ਤਾਂ ਉਹ ਵਿਸ਼ੇਸ਼ ਤੌਰ ਤੇ ਯੂਐਸ ਵਿੱਚ ਹੱਲ ਕੀਤਾ ਜਾਵੇਗਾ। ਨਾਰਥਨ ਡਿਸਟ੍ਰਕਟ ਆਫ਼ ਕੈਲੀਫੋਰਨੀਆ ਲਈ ਜਿਲ੍ਹਾ ਅਦਾਲਤ ਜਾਂ ਸੈਨ ਮੇਟੋ ਕਾਉਂਟੀ ਵਿੱਚ ਸਥਿਤ ਇੱਕ ਰਾਜ ਅਦਾਲਤ। ਤੁਸੀਂ ਇਸ ਤਰ੍ਹਾਂ ਦੇ ਕਿਸੇ ਵੀ ਦਾਅਵੇ ਦੀ ਸੁਣਵਾਈ ਦੇ ਉਦੇਸ਼ ਲਈ ਇਨ੍ਹਾਂ ਵਿੱਚੋਂ ਕਿਸੇ ਵੀ ਅਦਾਲਤ ਦੇ ਨਿੱਜੀ ਅਧਿਕਾਰ ਖੇਤਰ ਵਿੱਚ ਦਾਖਲ ਹੋਣ ਲਈ ਸਹਿਮਤ ਹੁੰਦੇ ਹੋ, ਅਤੇ ਇਹ ਕਿ ਕੈਲੀਫੋਰਨੀਆ ਰਾਜ ਦੇ ਕਨੂੰਨ ਇਨ੍ਹਾਂ ਸ਼ਰਤਾਂ 'ਤੇ ਲਾਗੂ ਹੋਣਗੇ, ਕਨੂੰਨ ਦੀਆਂ ਧਾਰਾਵਾਂ ਵਿਚ ਟਕਰਾਅ ਦੀ ਪਰਵਾਹ ਕੀਤੇ ਬਿਨਾਂ। ਉਪਰੋਕਤ ਨੂੰ ਪੱਖਪਾਤ ਕੀਤੇ ਬਿਨਾਂ, ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ, ਆਪਣੀ ਸੂਝ ਨਾਲ, Meta ਤੁਹਾਡੇ ਵਿਰੁੱਧ ਤੁਹਾਡੇ ਨਿਵਾਸ ਸਥਾਨ ਵਾਲੇ ਦੇਸ਼ ਦੇ ਕਿਸੇ ਯੋਗ ਅਦਾਲਤ ਵਿੱਚ ਕੋਈ ਵੀ ਦਾਅਵਾ, ਕਾਰਵਾਈ ਦਾ ਕਾਰਨ ਜਾਂ ਵਿਵਾਦ ਲਿਆ ਸਕਦਾ ਹੈ ਜਿਸਦਾ ਦਾਅਵੇ 'ਤੇ ਅਧਿਕਾਰ ਖੇਤਰ ਹੈ। 5. ਹੋਰ
- ਇਹ ਸ਼ਰਤਾਂ (ਜੋ ਅਧਿਕਾਰ ਅਤੇ ਜਿੰਮੇਵਾਰੀ ਦੇ ਕਥਨ ਵਜੋਂ ਜਾਣੀਆਂ ਜਾਂਦੀਆਂ ਸਨ) ਸਾਡੇ ਉਤਪਾਦਾਂ ਦੀ ਤੁਹਾਡੀ ਵਰਤੋਂ ਬਾਰੇ ਤੁਹਾਡੇ ਅਤੇ Meta Platforms, Inc. ਵਿਚਕਾਰ ਸੰਪੂਰਨ ਸਮਝੌਤਾ ਬਣਾ ਦਿੰਦੀਆਂ ਹਨ। ਉਹ ਕੋਈ ਵੀ ਪੁਰਾਣੇ ਸਮਝੌਤੇ ਦੀ ਥਾਂ ਲੈਂਦੇ ਹਨ।
- ਅਸੀਂ ਜੋ ਉਤਪਾਦ ਪ੍ਰਦਾਨ ਕਰਦੇ ਹਾਂ ਉਹਨਾਂ ਵਿੱਚੋਂ ਕੁਝ ਪੂਰਕ ਸ਼ਰਤਾਂ ਨਾਲ ਵੀ ਸੰਚਾਲਿਤ ਹੁੰਦੇ ਹਨ। ਜੇਕਰ ਤੁਸੀਂ ਉਨ੍ਹਾਂ ਉਤਪਾਦਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਦੇ ਹੋ, ਤਾਂ ਪੂਰਕ ਸ਼ਰਤਾਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਤੁਹਾਡੇ ਨਾਲ ਸਾਡੇ ਸਮਝੌਤੇ ਦਾ ਹਿੱਸਾ ਬਣ ਜਾਣਗੀਆਂ। ਉਦਾਹਰਨ ਲਈ, ਜੇਕਰ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਮਰਸ਼ੀਅਲ ਜਾਂ ਵਪਾਰਕ ਉਦੇਸ਼ਾਂ ਜਿਵੇਂ ਕਿ ਇਸ਼ਤਿਹਾਰ ਖਰੀਦਣਾ, ਉਤਪਾਦਾਂ ਨੂੰ ਵੇਚਣਾ, ਐਪਾਂ ਵਿਕਸਿਤ ਕਰਨਾ, ਆਪਣੇ ਵਪਾਰ ਲਈ ਕੋਈ ਗਰੁੱਪ ਜਾਂ ਪੇਜ ਪ੍ਰਬੰਧਿਤ ਕਰਨਾ, ਜਾਂ ਮਾਪ ਸੇਵਾਵਾਂ ਦੀ ਵਰਤੋਂ ਕਰਨਾ, ਲਈ ਕਰਦੇ ਹੋ, ਤਾਂ ਤੁਹਾਨੂੰ ਸਾਡੀਆਂ ਕਮਰਸ਼ੀਅਲ ਸ਼ਰਤਾਂ ਨਾਲ ਸਹਿਮਤ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਸੰਗੀਤ ਵਾਲੀ ਸਮੱਗਰੀ ਪੋਸਟ ਜਾਂ ਸਾਂਝੀ ਕਰਦੇ ਹੋ, ਤਾਂ ਤੁਹਾਨੂੰ ਸਾਡੀਆਂ ਸੰਗੀਤ ਸੰਬੰਧੀ ਗਾਈਡਲਾਈਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹਨਾਂ ਸ਼ਰਤਾਂ ਦੇ ਨਾਲ ਕਿਸੇ ਵੀ ਪੂਰਕ ਸ਼ਰਤਾਂ ਦੇ ਵਿਵਾਦ ਦੀ ਸੀਮਾ ਤੱਕ, ਪੂਰਕ ਸ਼ਰਤਾਂ ਨੂੰ ਵਿਵਾਦ ਦੀ ਸੀਮਾ ਤੱਕ ਕੰਟਰੋਲ ਕੀਤਾ ਜਾਵੇਗਾ।
- ਜੇ ਇਨ੍ਹਾਂ ਸ਼ਰਤਾਂ ਦੇ ਕਿਸੇ ਵੀ ਹਿੱਸੇ ਨੂੰ ਲਾਗੂ ਕਰਨ ਯੋਗ ਨਹੀਂ ਪਾਇਆ ਜਾਂਦਾ ਹੈ, ਤਾਂ ਲਾਗੂ ਨਹੀਂ ਕੀਤੇ ਜਾ ਸਕਣ ਵਾਲੇ ਹਿੱਸੇ ਨੂੰ ਘੱਟ ਤੋਂ ਘੱਟ ਇੱਸ ਹੱਦ ਤੱਕ ਸੋਧਿਆ ਜਾਵੇਗਾ ਕਿ ਉਨ੍ਹਾਂ ਨੂੰ ਲਾਗੂ ਕੀਤਾ ਜਾ ਸਕੇ, ਅਤੇ ਜੇ ਇਸਨੂੰ ਲਾਗੂ ਕਰਨ ਯੋਗ ਨਹੀਂ ਬਣਾਇਆ ਜਾ ਸਕਿਆ, ਤਾਂ ਇਸਨੂੰ ਹਟਾ ਦਿੱਤਾ ਜਾਵੇਗਾ ਅਤੇ ਬਾਕੀ ਬਚਿਆ ਹਿੱਸਾ ਪੂਰੀ ਤਰ੍ਹਾਂ ਲਾਗੂ ਰਹੇਗਾ। ਜੇ ਅਸੀਂ ਇਹਨਾਂ ਸ਼ਰਤਾਂ ਵਿੱਚੋਂ ਕੋਈ ਵੀ ਸ਼ਰਤ ਲਾਗੂ ਕਰਨ ਵਿੱਚ ਅਸਫਲ ਰਹਿੰਦੇ ਹਾਂ, ਤਾਂ ਇਸ ਨੂੰ ਛੋਟ ਨਹੀਂ ਮੰਨਿਆ ਜਾਵੇਗਾ। ਇਹਨਾਂ ਸ਼ਰਤਾਂ ਦਾ ਕੋਈ ਵੀ ਸੰਸ਼ੋਧਨ ਜਾਂ ਛੋਟ ਦਾ ਲਿਖਤ ਵਿੱਚ ਅਤੇ ਸਾਡੇ ਦੁਆਰਾ ਹਸਤਾਖਰਿਤ ਹੋਣਾ ਲਾਜ਼ਮੀ ਹੈ।
- ਤੁਸੀਂ ਸਾਡੀ ਸਹਿਮਤੀ ਤੋਂ ਬਿਨਾਂ ਕਿਸੇ ਹੋਰ ਨੂੰ ਇਹਨਾਂ ਸ਼ਰਤਾਂ ਦੇ ਤਹਿਤ ਕੋਈ ਵੀ ਅਧਿਕਾਰ ਜਾਂ ਜ਼ਿੰਮੇਵਾਰੀ ਨੂੰ ਟ੍ਰਾਂਸਫਰ ਨਹੀਂ ਕਰੋਗੇ।
- ਜੇ ਇਸ ਦੀ ਯਾਦਗਾਰ ਬਣਾਈ ਜਾਂਦੀ ਹੈ ਤਾਂ ਤੁਸੀਂ ਆਪਣੇ ਅਕਾਊਂਟ ਨੂੰ ਪ੍ਰਬੰਧਿਤ ਕਰਨ ਲਈ ਕਿਸੇ ਵਿਅਕਤੀ (ਵਿਰਾਸਤੀ ਸੰਪਰਕ ਕਹੇ ਜਾਣ ਵਾਲੇ) ਨੂੰ ਨਾਮਜ਼ਦ ਕਰ ਸਕਦੇ ਹੋ। ਜੇ ਤੁਸੀਂ ਇਸਨੂੰ ਆਪਣੀਆਂ ਸੈਟਿੰਗਾਂ ਵਿੱਚ ਚਾਲੂ ਕਰਦੇ ਹੋ, ਤਾਂ ਸਿਰਫ਼ ਤੁਹਾਡਾ ਵਿਰਾਸਤੀ ਸੰਪਰਕ ਜਾਂ ਕੋਈ ਵਿਅਕਤੀ ਜਿਸ ਨੇ ਤੁਹਾਡੀ ਇੱਕ ਵੈਧ ਜਾਂ ਇਸ ਵਰਗੇ ਦਸਤਾਵੇਜ਼ ਵਿੱਚ ਪਛਾਣ ਕਰ ਲਈ ਹੈ, ਜੋ ਮੌਤ ਜਾਂ ਅਸਮਰੱਥਤਤਾ 'ਤੇ ਤੁਹਾਡੀ ਸਮੱਗਰੀ ਦਾ ਖੁਲਾਸਾ ਕਰਨ ਲਈ ਸਪਸ਼ਟ ਸਹਿਮਤੀ ਪ੍ਰਗਟ ਕਰਦਾ ਹੈ, ਉਸ ਨੂੰ ਯਾਦਗਾਰ ਬਣਾਉਣ ਤੋਂ ਬਾਅਦ ਉਹ ਤੁਹਾਡੇ ਅਕਾਊਂਟ ਤੋਂ ਜਾਣਕਾਰੀ ਦਾ ਸੀਮਤ ਪ੍ਰਕਟੀਕਰਨ ਪ੍ਰਾਪਤ ਕਰਨ ਦੇ ਯੋਗ ਹੋਵੇਗਾ।
- ਇਹ ਸ਼ਰਤਾਂ ਕਿਸੇ ਵੀ ਤੀਜੀ ਧਿਰ ਨੂੱ ਲਾਭਪਾਤਰੀ ਅਧਿਕਾਰ ਪ੍ਰਦਾਨ ਨਹੀਂ ਕਰਦੀਆਂ। ਇਹਨਾਂ ਸ਼ਰਤਾਂ ਦੇ ਤਹਿਤ ਸਾਡੇ ਸਭ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਾਡੇ ਦੁਆਰਾ ਵਿਲੀਨ, ਅਧਿਗ੍ਰਹਿਣ, ਜਾਂ ਸੰਪੱਤੀਆਂ ਦੀ ਵਿਕਰੀ, ਜਾਂ ਕਨੂੰਨ ਦੇ ਸੰਚਾਲਨ ਵਿੱਚ ਆਜ਼ਾਦੀ ਨਾਲ ਵਿਤਰਿਤ ਕੀਤਾ ਜਾ ਸਕਦਾ ਹੈ।
- ਕੁਝ ਸਥਿਤੀਆਂ (ਉਦਾਹਰਨ ਲਈ, ਜੇਕਰ ਕੋਈ ਵਿਅਕਤੀ ਯੂਜ਼ਰਨੇਮ ਦਾ ਦਾਅਵਾ ਕਰਦਾ ਹੈ ਅਤੇ ਇਹ ਰੋਜ਼ਾਨਾ ਦੇ ਜੀਵਨ ਵਿੱਚ ਤੁਹਾਡੇ ਦੁਆਰਾ ਵਰਤੇ ਜਾਣ ਵਾਲੇ ਨਾਂ ਤੋਂ ਨਾ-ਸੰਬੰਧਿਤ ਪ੍ਰਤੀਤ ਹੁੰਦਾ ਹੈ) ਵਿੱਚ ਸਾਨੂੰ ਤੁਹਾਡੇ ਅਕਾਊਂਟ ਲਈ ਯੂਜ਼ਰਨੇਮ ਨੂੰ ਬਦਲਣ ਦੀ ਲੋੜ ਪੈ ਸਕਦੇ ਹੈ।
- ਅਸੀਂ ਹਮੇਸ਼ਾਂ ਸਾਡੇ ਉਤਪਾਦਾਂ ਅਤੇ ਸੇਵਾਵਾਂ ਦੇ ਬਾਰੇ ਤੁਹਾਡੀ ਪ੍ਰਤੀਕਿਰਿਆ ਅਤੇ ਹੋਰ ਸੁਝਾਆਂ ਦੀ ਕਦਰ ਕਰਦੇ ਹਾਂ। ਪਰ ਅਸੀਂ ਫ਼ੀਡਬੈਕ ਅਤੇ ਹੋਰ ਸੁਝਾਵਾਂ ਨੂੰ ਬਿਨਾਂ ਕਿਸੇ ਪ੍ਰਤੀਬੰਧ ਜਾਂ ਤੁਹਾਨੂੰ ਮੁਆਵਜ਼ਾ ਦੇਣ ਦੀ ਕਿਸੇ ਜ਼ਿੰਮੇਵਾਰੀ ਤੋਂ ਬਿਨਾਂ ਵਰਤ ਸਕਦੇ ਹਾਂ, ਅਤੇ ਉਨ੍ਹਾਂ ਨੂੰ ਗੁਪਤ ਰੱਖਣ ਲਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ।
- ਸਾਡੇ ਕੋਲ ਸਭ ਅਧਿਕਾਰ ਰਾਖਵੇਂ ਹਨ ਜੋ ਸਪਸ਼ਟ ਤੌਰ 'ਤੇ ਤੁਹਾਨੂੰ ਨਹੀਂ ਦਿੱਤੇ ਗਏ ਹਨ।
5. ਹੋਰ ਸ਼ਰਤਾਂ ਅਤੇ ਨੀਤੀਆਂ ਜੋ ਤੁਹਾਡੇ 'ਤੇ ਲਾਗੂ ਹੋ ਸਕਦੀਆਂ ਹਨ
- ਭਾਈਚਾਰਕ ਮਿਆਰਾਂ: ਇਹ ਗਾਈਡਲਾਈਨਾਂ ਤੁਹਾਨੂੰ ਤੁਹਾਡੇ ਵੱਲੋਂ Facebook 'ਤੇ ਪੋਸਟ ਕੀਤੀ ਗਈ ਸਮੱਗਰੀ ਅਤੇ Facebook ਅਤੇ ਹੋਰ Meta ਦੇ ਉਤਪਾਦਾਂ 'ਤੇ ਤੁਹਾਡੀ ਗਤੀਵਿਧੀ ਦੇ ਸੰਬੰਧ ਵਿੱਚ ਸਾਡੇ ਮਿਆਰਾਂ ਬਾਰੇ ਦੱਸਦੀਆਂ ਹਨ।
- ਵਣਜਕ ਸ਼ਰਤਾਂ: ਇਹ ਸ਼ਰਤਾਂ ਲਾਗੂ ਹੁੰਦੀਆਂ ਹਨ ਜੇ ਤੁਸੀਂ ਸਾਡੇ ਉਤਪਾਦਾਂ ਨੂੰ ਕਿਸੇ ਕਮਰਸ਼ੀਅਲ ਜਾਂ ਵਪਾਰਕ ਉਦੇਸ਼ ਲਈ ਵਰਤਦੇ ਹੋ ਜਿਸ ਵਿੱਚ ਇਸ਼ਤਿਹਾਰਬਾਜੀ, ਸਾਡੇ ਪਲੇਟਫ਼ਾਰਮ 'ਤੇ ਕਿਸੇ ਐਪ ਨੂੰ ਚਲਾਉਣਾ, ਸਾਡੇ ਮਾਪਦੰਡ ਸੇਵਾਵਾਂ ਦੀ ਵਰਤੋਂ ਕਰਨਾ, ਕਿਸੇ ਵਪਾਰ ਲਈ ਕਿਸੇ ਗਰੁੱਪ ਜਾਂ ਪੇਜ ਦਾ ਪ੍ਰਬੰਧਨ ਕਰਨਾ, ਜਾਂ ਚੀਜ਼ਾਂ ਜਾਂ ਸੇਵਾਵਾਂ ਵੇਚਣਾ ਸ਼ਾਮਲ ਹੈ।
- ਭਾਈਚਾਰਾ ਭੁਗਤਾਨ ਸ਼ਰਤਾਂ: ਇਹ ਸ਼ਰਤਾਂ Meta ਦੇ ਉਤਪਾਦਾਂ 'ਤੇ ਜਾਂ ਰਾਹੀਂ ਕੀਤੇ ਭੁਗਤਾਨਾਂ 'ਤੇ ਲਾਗੂ ਹੁੰਦੀਆਂ ਹਨ।
- ਵਪਾਰਕ ਨੀਤੀਆਂ: ਇਹ ਦਿਸ਼ਾ-ਨਿਰਦੇਸ਼ ਉਨ੍ਹਾਂ ਨੀਤੀਆਂ ਦੀ ਰੂਪ ਰੇਖਾ ਤਿਆਰ ਕਰਦੇ ਹਨ ਜੋ ਉਦੋਂ ਲਾਗੂ ਹੁੰਦੀਆਂ ਹਨ ਜਦੋਂ ਤੁਸੀਂ Facebook, Instagram ਅਤੇ WhatsApp 'ਤੇ ਉਤਪਾਦਾਂ ਜਾਂ ਸੇਵਾਵਾਂ ਨੂੰ ਵਿਕਰੀ ਲਈ ਪੇਸ਼ ਕਰਦੇ ਹੋ।
- ਸੰਗੀਤ ਦੀਆਂ ਗਾਈਡਲਾਈਨਾਂ: ਇਹ ਗਾਈਡਲਾਈਨਾਂ ਉਨ੍ਹਾਂ ਨੀਤੀਆਂ ਨੂੰ ਦਰਸਾਉਂਦੀਆਂ ਹਨ ਜੋ ਤਾਂ ਲਾਗੂ ਹੁੰਦੀਆਂ ਹਨ ਜੇਕਰ ਤੁਸੀਂ Meta ਦੇ ਸਾਰੇ ਉਤਪਾਦਾਂ 'ਤੇ ਸੰਗੀਤ ਵਾਲੀ ਸਮੱਗਰੀ ਪੋਸਟ ਕਰਦੇ ਜਾਂ ਸਾਂਝੀ ਕਰਦੇ ਹੋ।
- ਇਸ਼ਤਿਹਾਰਬਾਜੀ ਨੀਤੀਆਂ: ਇਹ ਨੀਤੀਆਂ Meta ਦੇ ਉਤਪਾਦਾਂ ਵਿਚਾਲੇ ਇਸ਼ਤਿਹਾਰ ਦੇਣ ਵਾਲੇ ਪਾਰਟਨਰਾਂ 'ਤੇ ਲਾਗੂ ਹੁੰਦੀਆਂ ਹਨ ਅਤੇ ਇਹ ਦੱਸਦੀਆਂ ਹਨ ਕਿ ਉਹਨਾਂ ਪਾਰਟਨਰਾਂ ਵੱਲੋਂ ਕਿਸ ਤਰ੍ਹਾਂ ਦੀ ਇਸ਼ਤਿਹਾਰ ਸਮੱਗਰੀ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜੋ Meta ਦੇ ਉਤਪਾਦਾਂ 'ਤੇ ਇਸ਼ਤਿਹਾਰਬਾਜੀ ਕਰਦੇ ਹਨ।
- ਸਵੈ-ਸੇਵਾ ਇਸ਼ਤਿਹਾਰ ਦੀਆਂ ਸ਼ਰਤਾਂ: ਇਹ ਸ਼ਰਤਾਂ ਉਦੋਂ ਲਾਗੂ ਹੁੰਦੀਆਂ ਹਨ ਜਦੋਂ ਤੁਸੀਂ ਸਵੈ-ਸੇਵਾ ਇਸ਼ਤਿਹਾਰ ਇੰਟਰਫੇਸਾਂ ਦੀ ਵਰਤੋਂ, ਇਸ਼ਤਿਹਾਰਬਾਜੀ ਕਰਨ ਜਾਂ ਹੋਰ ਵਪਾਰਕ ਜਾਂ ਪ੍ਰਾਯੋਜਿਤ ਗਤੀਵਿਧੀ ਜਾਂ ਸਮੱਗਰੀ ਨੂੰ ਬਣਾਉਣ, ਸਪੁਰਦ ਕਰਨ ਜਾਂ ਪੇਸ਼ ਕਰਨ ਲਈ ਕਰਦੇ ਹੋ।
- Facebook ਪੇਜਾਂ, ਗਰੁੱਪਾਂ ਅਤੇ ਇਵੈਂਟਾਂ ਦੀ ਨੀਤੀ: ਇਹ ਗਾਈਡਲਾਈਨਾਂ ਲਾਗੂ ਹੁੰਦੀਆਂ ਹਨ ਜੇ ਤੁਸੀਂ ਕਿਸੇ Facebook ਪੇਜ, ਗਰੁੱਪ ਜਾਂ ਇਵੈਂਟ ਨੂੰ ਬਣਾਉਂਦੇ ਜਾਂ ਪ੍ਰਬੰਧ ਕਰਦੇ ਹੋ, ਜਾਂ ਜੇ ਤੁਸੀਂ ਕਿਸੇ ਪ੍ਰੋਮੋਸ਼ਨ ਦਾ ਸੰਚਾਰ ਕਰਨ ਜਾਂ ਪ੍ਰਬੰਧਨ ਲਈ Facebook ਦੀ ਵਰਤੋਂ ਕਰਦੇ ਹੋ।
- Meta ਪਲੇਟਫ਼ਾਰਮ ਨੀਤੀ: ਇਹ ਸ਼ਰਤਾਂ API, SDK, ਟੂਲ, ਪਲੱਗ-ਇਨ, ਕੋਡ, ਟੈਕਨੋਲੋਜੀ, ਸਮੱਗਰੀ, ਅਤੇ ਸੇਵਾਵਾਂ ਦੇ ਸੈੱਟ ਦੀ ਵਰਤੋਂ ਤੇ ਲਾਗੂ ਹੁੰਦੀਆਂ ਹਨ ਜੋ ਦੂਜਿਆਂ ਨੂੰ ਕਾਰਜਸ਼ੀਲਤਾ ਵਿਕਸਿਤ ਕਰਨ, Meta ਦੇ ਉਤਪਾਦਾਂ ਤੋਂ ਡੇਟਾ ਪ੍ਰਾਪਤ ਕਰਨ, ਜਾਂ ਸਾਨੂੰ ਡੇਟਾ ਪ੍ਰਦਾਨ ਕਰਨ ਦੇ ਯੋਗ ਬਣਾਉਂਦੀਆਂ ਹਨ।
- ਡਿਵੈਲਪਰ ਭੁਗਤਾਨ ਸ਼ਰਤਾਂ: ਇਹ ਸ਼ਰਤਾਂ ਉਨ੍ਹਾਂ ਐਪਲੀਕੇਸ਼ਨਾਂ ਦੇ ਡਿਵੈਲਪਰਾਂ 'ਤੇ ਲਾਗੂ ਹੁੰਦੀਆਂ ਹਨ ਜੋ Facebook ਭੁਗਤਾਨਾਂ ਦੀ ਵਰਤੋਂ ਕਰਦੇ ਹਨ।
- Meta ਬ੍ਰਾਂਡ ਸਰੋਤ: ਇਹ ਗਾਈਡਲਾਈਨਾਂ ਉਨ੍ਹਾਂ ਨੀਤੀਆਂ ਨੂੰ ਦਰਸਾਉਂਦੀਆਂ ਹਨ ਜੋ Meta ਟਰੇਡਮਾਰਕਾਂ, ਲੋਗੋ ਅਤੇ ਸਕ੍ਰੀਨਸ਼ਾਟਾਂ ਦੀ ਵਰਤੋਂ ਲਈ ਲਾਗੂ ਹੁੰਦੀਆਂ ਹਨ।
- ਸਿਫ਼ਾਰਸ਼ਾਂ ਗਾਈਡਲਾਈਨਾਂ: Facebook ਸਿਫ਼ਾਰਸ਼ਾਂ ਗਾਈਡਲਾਈਨਾਂ ਅਤੇ Instagram ਸਿਫ਼ਾਰਸ਼ਾਂ ਗਾਈਡਲਾਈਨਾਂ ਸਮੱਗਰੀ ਦੀ ਸਿਫ਼ਾਰਸ਼ ਕਰਨ ਅਤੇ ਸਿਫ਼ਾਰਸ਼ ਨਾ ਕਰਨ ਲਈ ਸਾਡੀਆਂ ਮਿਆਰਾਂ ਦਾ ਵਰਣਨ ਕਰਦੀਆਂ ਹਨ।
- ਲਾਈਵ ਸੰਬੰਧੀ ਨੀਤੀਆਂ: ਇਹ ਨੀਤੀਆਂ Facebook Live 'ਤੇ ਪ੍ਰਸਾਰਿਤ ਹੋਣ ਵਾਲੀ ਸਾਰੀ ਸਮੱਗਰੀ 'ਤੇ ਲਾਗੂ ਹੁੰਦੀਆਂ ਹਨ।
ਪਿਛਲੇ ਸੰਸ਼ੋਧਨ ਦੀ ਮਿਤੀ: 26 ਜੁਲਾਈ 2022